Friday, March 20, 2026

ਦਿੱਲੀ ਕਮੇਟੀ ਨੇ ਇੰਟਰ ਸਕੂਲ ਕੀਰਤਨ ਮੁਕਾਬਲੇ ਦੇ ਜੇਤੂਆਂ ਨੂੰ ਵੰਡੇ ਇਨਾਮਾਂ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੌਨੀ ਅਤੇ ਇੰਡੀਆ ਗੇਟ ਨੇ ਜਿੱਤੀ ਮਾਤਾ ਸਤਿਆ ਕੌਰ ਟਰਾਫੀ

PPN1511201404

PPN1511201405

ਨਵੀਂ ਦਿੱਲੀ, 15 ਨਵੰਬਰ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਵਿਖੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲੜੀ ਦੀ ਸ਼ੁਰੂਆਤ ਦੇ ੫੦ਵੇਂ ਵਰ੍ਹੇ ‘ਚ ਪਰਵੇਸ਼ ਕਰਨ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੇ ਗਏ  ਸਮਾਗਮਾਂ ਦੀ ਕੜੀ ‘ਚ ਇੰਟਰ ਜੀ.ਐਚ.ਪੀ.ਐਸ. ਕੀਰਤਨ ਮੁਕਾਬਲਿਆਂ ਦੇ ਜੇਤੂਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਇੰਡੀਆ ਗੇਟ ਸਕੂਲ ਵਿਖੇ ਹੋਏ ਇਸ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਹਾਜਰੀ ਭਰਦੇ ਹੋਏ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਵੱਲੋਂ ਦਿੱਤੇ ਗਏ “ਗੋਰਡ ਆਫ ਔਨਰ” ਦਾ ਵੀ ਨਿਰਖਣ ਕੀਤਾ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਸਵਰਗਵਾਸੀ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ 1965 ‘ਚ ਖੋਲੇ ਗਏ ਪਹਿਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ  ਨੂੰ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀ ਮਾਂ (ਮੁਢੱਲੀ ਬ੍ਰਾਂਚ) ਐਲਾਨਦੇ ਹੋਏ ਸਕੂਲ ਵੱਲੋਂ ਬੀਤੇ ੫੦ ਸਾਲਾਂ ਤੋਂ ਵਿਦਿਆ ਦੇ ਖੇਤਰ ‘ਚ ਕੀਤੇ ਜਾ ਰਹੇ ਉਸਾਰੂ ਕਾਰਜਾਂ ਦੀ ਵੀ ਸ਼ਲਾਘਾ ਕੀਤੀ।
ਜਥੇਦਾਰ ਸੰਤੋਖ ਸਿੰਘ ਦੇ ਪਰਿਵਾਰ ਵੱਲੋਂ ਆਪਣੇ ਮਾਤਾ ਸਤਿਆ ਕੌਰ ਦੀ ਯਾਦ ਵਿਚ ਜੇਤੂ ਟੀਮਾਂ ਨੂੰ ਟ੍ਰਾਫੀ ਅਤੇ21,000 ਦੇ ਨਕਦ ਇਨਾਮ ਨਾਲ ਨਿਵਾਜਿਆ ਗਿਆ। ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਵਰਗ ‘ਚ ਗੁਰੂਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ 32 ਟੀਮਾਂ ਨੇ ਗੁਰਬਾਣੀ ਗਾਇਨ ਕਰਕੇ ਬੀਤੇ ਮਹੀਨੇ ਇਸ ਪ੍ਰਤਿਯੋਗਿਤਾ ਨੂੰ ਜਿਤੱਣ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਸੀ, ਜਿਸ ਵਿਚ ਅੱਜ ਹੇਮਕੁੰਟ ਕਲੌਨੀ ਅਤੇ ਇੰਡੀਆ ਗੇਟ ਸਕੂਲ ਨੂੰ ਜੇਤੂ ਐਲਾਨਦੇ ਹੋਏ ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਵੱਲੋਂ ਮਾਤਾ ਸਤਿਆ ਕੌਰ ਟ੍ਰਾਫੀ ਅਤੇ 21,000 ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ-ਆਇਆਂ ਕਹਿੰਦੇ ਹੋਏ ਗੁਰਬਾਣੀ ਗਾਇਨ ਕਰਨ ਵਾਲੇ ਸਾਰੇ ਬੱਚਿਆਂ ਦੇ ਨਜਰੀਏ ਅਤੇ ਹੌਂਸਲੇ ਦੀ ਸ਼ਲਾਘਾ ਕੀਤੀ। ਨੌਵੀਂ ਜਮਾਤ ਦੀ ਵਿਦਿਆਰਥੀ ਭਵਨੀਤ ਕੌਰ ਨੂੰ ਚੌਪਈ ਸਾਹਿਬ ਦਾ ਪਾਠ ਸ਼ੂੱਧ ਅਤੇ ਜ਼ੁਬਾਨੀ ਕਰਨ ਲਈ ਵੀ 11,000 ਦੇ ਨਕਦ ਇਨਾਮ ਨਾਲ ਸਨਾਮਨਿਤ ਕੀਤਾ ਗਿਆ। ਸਕੂਲ ਦੇ ਬੱਚਿਆਂ ਵੱਲੋਂ ਹੀ ਅਰਦਾਸ ਅਤੇ ਹੁਕਮਨਾਮਾਂ ਲੈਣ ਦੀ ਰਸਮ ਵੀ ਨਿਭਾਈ ਗਈ।
ਇਸ ਮੌਕੇ ਮੈਨੇਜਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਮੁੱਖੀ ਪਰਜਮੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਗੁਰਮੀਤ ਸਿੰਘ ਮੀਤਾ, ਬੀਬੀ ਧੀਰਜ ਕੌਰ, ਰਵੈਲ ਸਿੰਘ, ਪਰਮਜੀਤ ਸਿੰਘ ਚੰਢੋਕ, ਜਥੇਦਾਰ ਸੰਤੋਖ ਸਿੰਘ ਦੇ ਪੁੱਤਰ ਤਜਿੰਦਰ ਸਿੰਘ, ਹਰਜੀਤ ਸਿੰਘ, ਪੋਤਰੇ ਇਸ਼ਮੋਹਨ ਸਿੰਘ, ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਅਤੇ ਅਕਾਲੀ ਆਗੂ ਵਿਕ੍ਰਮ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply