ਅੰਮ੍ਰਿਤਸਰ, 24 ਨਵੰਬਰ (ਖੁਰਮਣੀਆਂ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਦੇ ਮਿਸ਼ਨ ਅਧੀਨ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ
ਬਿਊਰੋ ਅੰਮ੍ਰਿਤਸਰ ਜਿਲ੍ਹੇ ਦੇ ਨੌਜ਼ਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਇਸ ਲੜੀ ਅਧੀਨ ਰੋਜ਼ਗਾਰ ਬਿਊਰੋ ਵਲੋਂ 12 ਨਵੰਬਰ 2021 ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ ਸੀ।ਜਿਸ ਵਿੱਚ ਪ੍ਰਾਰਥੀ ਦਿਲਪਠੀਤ ਸਿੰਘ ਵਲੋਂ ਆਈ.ਸੀ.ਆਈ.ਸੀ.ਆਈ ਬੈਂਕ ਵਿੱਚ ਰਿਲੇਸ਼ਨਸਿਪ ਅਫ਼ਸਰ ਦੀ ਅਸਾਮੀ ਲਈ ਇੰਟਰਵਿਊ ਦਿੱਤੀ ਗਈ।ਉਸ ਵਲੋਂ ਪਹਿਲੇ ਰਾਊਂਡ ਤੋਂ ਬਾਅਦ 15 ਨਵੰਬਰ 2021 ਨੂੰ ਅਖ਼ੀਰਲਾ ਇੰਟਰਵਿਊ ਰਾਉੂਂਡ ਪਾਸ ਕਰਨ ‘ਤੇ ਕੰਪਨੀ ਵੱਲੋਂ ਮੌਕੇ ‘ਤੇ ਚੋਣ ਕੀਤੀ ਗਈ।ਦਿਲਪ੍ਰੀਤ ਸਿੰਘ ਬੈਂਕ ਦੀ ਕੋਰਟ ਰੋਡ ਅੰਮ੍ਰਿਤਸਰ ਬ੍ਰਾਂਚ ਵਿੱਚ ਰਿਲੇਸ਼ਨਸਿਪ ਅਫ਼ਸਰ ਦੇ ਤੌਰ ਤੇ ਕੰਮ ਕਰ ਰਿਹਾ ਹੈ।ਕੰਪਨੀ ਵਲੋਂ ਦਿਲਪ੍ਰੀਤ ਸਿੰਘ ਦੀ 14000/- ਪ੍ਰਤੀ ਮਹੀਨਾ ਤਨਖ਼ਾਹ ਨਿਸ਼ਚਿਤ ਕੀਤੀ ਗਈ ਹੈ।ਪ੍ਰਾਰਥੀ ਨੇ ਘਰ-ਘਰ ਰੋਜ਼ਗਾਰ ਮਿਸ਼ਨ ਅਤੇ ਬਿਊਰੋ ਦੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media