Thursday, March 26, 2026

ਖ਼ਾਲਸਾ ਕਾਲਜ ਵਿਖੇ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਫਿਜਿਓਥੈਰੇਪੀ ਦੇ ਪੀ.ਜੀ ਵਿਭਾਗ ਵਲੋਂ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ‘ਵਰਲਡ ਅਰਥਰਾਈਟਸ ਡੇਅ’ ਨੂੰ ਸਮਰਪਿਤ ਸੀ।7 ਮੈਂਬਰੀ ਕੈਂਪ ਦੀ ਟੀਮ ਅਮਨਦੀਪ ਹਸਪਤਾਲ ਤੋਂ ਪਹੁੰਚੀ।ਕੈਂਪ ਦਾ ਉਦਘਾਟਨ ਪ੍ਰਿੰਸੀਪਲ ਡਾ: ਮਹਿਲ ਸਿੰਘ ਵਲੋਂ ਕੀਤਾ ਗਿਆ, ਇਸ ਕੈਂਪ ਦਾ ਮਕਸਦ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਦਾ ਪਤਾ ਲਗਾਉਣਾ ਵੀ ਸੀ।ਕੈਂਪ ਦੌਰਾਨ ਈ.ਸੀ.ਜੀ ਟੈਸਟ ਵੀ ਕੀਤੇ ਗਏ।100 ਤੋਂ ਵਧੇਰੇ ਲੋਕਾਂ ਨੇ ਇਸ ਫ੍ਰੀ ਮੈਡੀਕਲ ਕੈਂਪ ਦਾ ਲਾਭ ਲਿਆ।
              ਡਾ. ਮਹਿਲ ਸਿੰਘ ਨੇ ਫਿਜ਼ਿਓਥੈਰੇਪੀ ਵਿਭਾਗ ਦੀ ਮੁਖੀ ਡਾ: ਮਨੂੰ ਵਿਸ਼ਿਸਟ ਅਤੇ ਵਿਭਾਗ ਦੇ ਹੋਰਨਾਂ ਸਟਾਫ ਮੈਂਬਰਾਂ ਨੂੰ ਅਜਿਹੇ ਆਯੋਜਨ ਕਰਨ ਲਈ ਵਧਾਈ ਦਿੰਦਿਆਂ ਅਤੇ ਕਿਹਾ ਕਿ ਉਹ ਇਹ ਗੱਲ ਨੂੰ ਯਕੀਨੀ ਬਣਾਉਣਗੇ ਕਿ ਅਜਿਹੇ ਪ੍ਰੋਗਰਾਮ ਭਵਿੱਖ ’ਚ ਵੀ ਉਲੀਕੇ ਜਾਣ ਤਾਂ ਜੋ ਕਾਲਜ ਅਜਿਹੀਆਂ ਫ੍ਰੀ ਸੇਵਾਵਾਂ ਸਮਾਜ ਦੀ ਸੇਵਾ ਲਈ ਇੰਨ੍ਹਾਂ ਕੈਂਪਾਂ ਰਾਹੀਂ ਕਰਦਾ ਰਹੇ।ਡਾ. ਅਮਨ ਨਵਨੀਤ ਕੌਰ, ਡਾ: ਮਨਪ੍ਰੀਤ ਕੌਰ, ਡਾ: ਨਵਦੀਪ ਕੌਰ, ਡਾ: ਸਮਰਪ੍ਰੀਤ ਸਿੰਘ, ਡਾ: ਅਮਨਪ੍ਰੀਤ ਕੌਰ, ਡਾ: ਜਿਗਯਾਸਾ ਅਰੋੜਾ, ਡਾ: ਲਵਲੀਨ ਸੈਨੀ ਅਤੇ ਬੀਬੀ ਨਵਨੀਤ ਕੌਰ ਵੀ ਕੈਂਪ ਦੌਰਾਨ ਮੌਜ਼ੂਦ ਸਨ।
                 ਕਾਲਜ ਦੇ ਸੈਮੀਨਾਰ ਹਾਲ ’ਚ ਵਿਭਾਗ ਵਲੋਂ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ‘ਨਾਨ-ਸਰਜੀਕਲ ਟਰੀਟਮੈਂਟ ਫਾਰ ਪੇਨ ਇੰਨ ਅਰਥਰਾਈਟਸ’ ’ਤੇ ਇਕ ਲੈਚਕਰ ਦਾ ਆਯੋਜਨ ਵੀ ਕੀਤਾ ਗਿਆ।ਡਾ. ਪਰਮਪ੍ਰੀਤ ਸਿੰਘ, ਸੀਨੀਅਰ ਆਰਥੋਪੈਡੀਸ਼ੀਅਨ, ਅਮਨਦੀਪ ਹਸਪਤਾਲ ਵਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਬੀਮਾਰੀ ਅਤੇ ਨਾਨ-ਸਰਜੀਕਲ ਟੈਕਨੀਕਜ਼ ਇਨ ਦ ਮੈਨੇਜਮੈਂਟ ਆਫ ਅਰਥਰਾਈਟਸ ਸਬੰਧੀ ਦਰਦ ਦੇ ਬਾਰੇ ਜਾਗਰੂਕ ਕੀਤਾ ਗਿਆ, ਜੋ ਕਿ ਇਸ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੇ ਸਕਦੀ ਹੈ।
                    ਇਸ ਮੌਕੇ ਡਾ: ਮਨੂੰ ਵਸ਼ਿਸ਼ਟ ਨੇ ਪ੍ਰਿੰ: ਡਾ. ਮਹਿਲ ਸਿੰਘ ਵਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਅਤੇ ਡਾ: ਪਰਮਪ੍ਰੀਤ ਸਿੰਘ ਦਾ ਅਜਿਹੇ ਜਾਣਕਾਰੀ ਭਰਪੂਰ ਲੈਕਚਰ ਲਈ ਧੰਨਵਾਦ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …