Saturday, May 23, 2026

ਗਲਪਕਾਰ ਗੁਰਦੇਵ ਰੁਪਾਣਾ ਦੇ ਚਲਾਣੇ ‘ਤੇ ਲੇਖਕ ਭਾਈਚਾਰੇ `ਚ ਸੋਗ ਦੀ ਲਹਿਰ

ਅੰਮ੍ਰਿਤਸਰ, 6 ਦਸੰਬਰ (ਦਵਿੰਦਰ ਸਿੰਘ) – `ਸ਼ੀਸ਼ਾ`, `ਇਕ ਟੋਟਾ ਔਰਤ` `ਡਿਫੈਂਸ ਲਾਈਨ`, `ਆਸੋ ਦਾ ਟੱਬਰ` ਅਤੇ `ਗੋਰੀ` ਵਰਗੀਆਂ ਚਰਚਿਤ ਪੁਸਤਕਾਂ ਦੇ ਲੇਖਕ ਗੁਰਦੇਵ ਰੁਪਾਣਾ ਦੇ ਅਕਾਲ ਚਲਾਣੇ ‘ਤੇ ਲੇਖਕ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
              ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਗੁਰਦੇਵ ਰੁਪਾਣਾ ਨੇ ਸ਼ੀਸ਼ਾ ਕਹਾਣੀ ਰਾਹੀਂ ਸੰਤਾਲੀ ਦੇ ਉਜਾੜੇ ਦੀ ਵੰਡ ਦੇ ਹਵਾਲੇ ਨਾਲ ਜਿਹੜੀ ਮਨੁੱਖੀ ਕਰੂਰਤਾ ਦਾ ਸਮਾਜਿਕ ਸ਼ੀਸ਼ਾ ਵਿਖਾਇਆ,ਉਹਦੀ ਕਿੱਧਰੇ ਹੋਰ ਮਿਸਾਲ ਨਹੀਂ ਮਿਲਦੀ।ਉਹਨਾਂ ਦੱਸਿਆ ਕਿ ਰੁਪਾਣਾ ਹੁਰੀਂ ਅਧਿਆਪਨ ਦੇ ਕਿਤੇ ਤੋਂ ਸੇਵਾ ਮੁਕਤ ਹੋਏ ਸਨ ਅਤੇ ਪੰਜਾਬੀ ਸਾਹਿਤ ਵਿੱਚ ਥੋੜ੍ਹਾ, ਪਰ ਸਾਰਥਿਕ ਲੇਖਕ ਵਜੋਂ ਜਾਣੇ ਜਾਂਦੇ ਹਨ।ਜਿਹਨਾਂ ਦਿੱਲੀ ਵਰਗੇ ਮਹਾਂਨਗਰ ਵਿੱਚ ਰਹਿੰਦਿਆਂ ਪੰਜਾਬ ਦੇ ਪਿੰਡਾਂ, ਪੰਜਾਬੀ ਸਭਿਆਚਾਰ ਅਤੇ ਪੰਜਾਬੀਆਂ ਦੇ ਸੁਭਾਅ ਨੂੰ ਖੂਬਸੂਰਤੀ ਨਾਲ ਆਪਣੀਆਂ ਕਥਾ ਕਹਾਣੀਆਂ ਵਿੱਚ ਚਿਤਰਿਆ।
                      ਇਸ ਦੁੱਖ ਦੀ ਘੜੀ ਹਮਦਰਦੀ ਜ਼ਾਹਿਰ ਕਰਦਿਆਂ ਸ਼ਾਇਰ ਦੇਵ ਦਰਦ, ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪ੍ਰਿੰ. ਡਾ ਮਹਿਲ ਸਿੰਘ, ਮੁਖਤਾਰ ਗਿੱਲ, ਮਲਵਿੰਦਰ, ਹਰਜੀਤ ਸਿੰਘ ਸੰਧੂ, ਡਾ. ਪਰਮਿੰਦਰ, ਜਗਦੀਸ਼ ਸਚਦੇਵਾ, ਮਨਮੋਹਨ ਸਿੰਘ ਢਿੱਲੋਂ, ਡਾ. ਆਤਮ ਰੰਧਾਵਾ, ਸ਼ੈਲਿੰਦਰਜੀਤ ਰਾਜਨ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਸਰਬਜੀਤ ਸੰਧੂ, ਜਗਤਾਰ ਗਿੱਲ, ਮਨਮੋਹਨ ਬਾਸਰਕੇ, ਡਾ. ਮੋਹਨ, ਚੰਨ ਅਮਰੀਕ, ਸ਼ੁਕਰਗੁਜ਼ਾਰ ਸਿੰਘ, ਇਕਬਾਲ ਕੌਰ ਸੌਂਧ, ਸੁਖਵੰਤ ਚੇਤਨਪੁਰੀ, ਡਾ. ਹੀਰਾ ਸਿੰਘ, ਦੀਪ ਜਗਦੀਪ, ਕੁਲਵੰਤ ਸਿੰਘ ਅਣਖੀ, ਜਸਬੀਰ ਸਿੰਘ ਸੱਗੂ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …