
ਛੇਹਰਟਾ, 18 ਨਵੰਬਰ (ਕੁਲਦੀਪ ਸਿੰਘ ਨੋਬਲ)- ਅਕਾਲੀ ਦਲ ਨੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਜਬੂਤ ਕਰਨ ਵਿਚ ਜਿੰਨਾਂ ਜੋਰ ਲਗਾਇਆ ਹੈ, ਸ਼ਾਇਦ ਹੋਰ ਕਿਸੇ ਅਜਿਹਾ ਕਦੇ ਕੀਤਾ ਹੋਵੇਗਾ। ਸੰਨ 1997 ਦੀਆਂ ਵਿਧਾਨ ਸਭਾ ਚੋਣਾਂ ਦੋਰਾਨ ਜਿੱਥੇ ਅਕਾਲੀ ਦਲ ਨੇ ਭਾਜਪਾ ਨੂੰ ਟਿਕਟ ਵੰਡ ਦੋਰਾਨ ਬਣਦਾ ਮਾਨ ਸਨਮਾਨ ਦਿੱਤਾ, ਉਨਾਂ ਹੀ ਸਤਿਕਾਰ ਮੰਤਰੀ ਮੰਡਲ ਦੇ ਵਿਸਥਾਰ ਸਮੇਂ ਦਿੱਤਾ ਗਿਆ। ਇੰਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਸ.ਜੀ.ਪੀ.ਸੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਕਿਹਾ ਕਿ ਜੇਕਰ ਦੋਵਾਂ ਪਾਰਟੀਆਂ ਦੇ ਕੁੱਝ ਆਗੂਆਂ ਦਰਮਿਆਨ ਵਿਕਾਸ ਮਾਮਲੇ ਨੂੰ ਲੈ ਕੇ ਗਿਲੇ ਸ਼ਿਕਵੇ ਹਨ ਤਾਂ ਉਨਾਂ ਨੂੰ ਇਕ ਮੰਚ ਤੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ, ਪਰ ਭਾਜਪਾ ਆਗੂਆਂ ਦਾ ਸ਼ੋ੍ਰਮਣੀ ਅਕਾਲੀ ਦਲ ਦੇ ਕੱਦਵਾਰ ਨੇਤਾਵਾਂ ਖਿਲਾਫ ਕੋਝੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਸ਼ੋਭਾ ਨਹੀ ਦਿੰਦਾ।
ੱ ਉਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਦੇ ਕੁੱਝ ਆਗੂਆਂ ਵਲੋਂ ਇਕੱਲਿਆਂ ਲੜਨ ਦੇ ਸੰਕੇਤ ਦੇਣਾ ਸ਼ੋਭਾ ਨਹੀ ਦਿੰਦਾ। ਉਨਾਂ ਕਿਹਾ ਕਿ ਫਰਵਰੀ 2012 ਦੀਆਂ ਵਿਧਾਨ ਸਭਾ ਚੋਣਾਂ ਦੋਰਾਨ ਸ਼੍ਰੌਮਣੀ ਅਕਾਲੀ ਦਲ ਦੇ ਸਭ ਤੋਂ ਵੱਧ ਉਮੀਦਵਾਰ ਵਿਧਾਇਕ ਬਣੇ ਤੇ ਅਕਾਲੀ ਦਲ ਆਪਣੇ ਬਲਬੂਤੇ ਸਰਕਾਰ ਬਣਾ ਸਕਦਾ ਸੀ, ਪਰ ਪਾਰਟੀ ਨੇ ਭਾਜਪਾ ਨੂੰ ਨਜਰ ਅੰਦਾਜ਼ ਨਾ ਕਰਦੇ ਹੋਏ ਗਠਜੋੜ ਧਰਮ ਨਿਭਾਇਆ।ਇਸ ਗੱਲ ਨੂੰ ਭਾਜਪਾ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਦੇ ਭੀਸ਼ਮ ਪਿਤਾਮਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੱਥੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਆਪਣੇ ਬੇਟਿਆਂ ਵਾਂਗ ਸਮਝਦੇ ਹੋਏ ਸੱਤਾ ਦਾ ਨਿੱਘ ਮਾਨਣ ਲਈ ਦੁਲਾਰਦੇ ਆ ਰਹੇ ਹਨ, ਉੱਥੇ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਦਾ ਵੀ ਹੱਦ ਤੋਂ ਵੱਧ ਸਤਿਕਾਰ ਕਰਦੇ ਹਨ। ਉਨਾਂ ਕਿਹਾ ਕਿ ਅਕਾਲੀ ਦਲ ਗਠਜੋੜ ਧਰਮ ਨਿਭਾਉਂਦਾ ਆਇਆ ਹੈ ਤੇ ਅਗਾਂਹ ਵੀ ਨਿਭਾਉਂਦਾ ਆਏਗਾ। ਇਸ ਮੋਕੇ ਅਵਤਾਰ ਸਿੰਘ ਰਣੀਕੇ, ਹਰਪ੍ਰੀਤ ਸਿੰਘ ਹੈਪੀ ਬੋਪਾਰਾਏ, ਰਜਿੰਦਰਬੀਰ ਸਿੰਘ ਤੇ ਸਤਬੀਰ ਸੱਤੀ ਆਦਿ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media