ਲੋਕਾਂ ਨੂੰ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਇਸ ਵਿਤਕਰੇਬਾਜੀ ਤੋਂ ਜਾਣੂ ਕਰਵਾਇਆ
ਫਾਜਿਲਕਾ, 18 ਨਵੰਬਰ (ਵਿਨੀਤ ਅਰੋੜਾ) – ਸਰਵ ਸਿੱਖਿਆ ਅਭਿਆਨ/ ਰਮਸਅ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਲਏ ਗਏ ਫੈਸਲੇ ਤੇ ਅਮਲ ਕਰਦਿਆ ਅੱਜ ਦੂਜੇ ਦਿਨ ਵੀ ਸੂਬੇ ਦੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਮੂਹ ਕਰਮਚਾਰੀਆ ਨੇ ਸਰਕਾਰ ਖਿਲਾਫ ਰੋਸ ਜਤਾਉਣ ਲਈ ਕਾਲੇ ਬਿੱਲੇ ਲਗਾ ਕੇ ਦਫਤਰੀ ਕੰਮਕਾਜ ਕੀਤਾ।ਇਹ ਰੋਸ ਸਰਕਾਰ ਵੱਲੋਂ ਕਰਮਚਾਰੀਆ ਨੂੰ ਵਾਰ ਵਾਰ ਭਰੋਸਾ ਦੇਣ ਦੇ ਬਾਵਜੂਦ ਸੇਵਾਂਵਾ ਰੈਗੁਲਰ ਕਰਨ ਲਈ ਪਾਲਿਸੀ ਜਾਰੀ ਨਾ ਕਰਨ ਅਤੇ ਡੀ.ਜੀ.ਐਸ.ਈ ਵੱਲੋ ਮੰਨੀਆਵਿਭਾਗੀ ਮੰਗਾ ਨਾ ਲਾਗੂ ਕਰਨ ਕਰਕੇ ਹੈ। ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜ਼ਿਲ੍ਹਾ ਫਾਜਿਲਕਾ ਦੇ ਜ਼ਿਲ੍ਹਾ/ਬਲਾਕ ਪ੍ਰਧਾਨ ਕ੍ਰਿਸ਼ਨ ਕੰਬੋਜ ਨੇ ਦੱਸਿਆ ਕਿ ਕਰਮਚਾਰੀਆਂ ਵੱਲੋਂ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਅੱਜ ਦੂਜੇ ਦਿਨ ਵੀ ਕਾਲੇ ਬਿੱਲੇ ਲਗਾ ਕੇ ਕੰਮ ਕੀਤਾ ਗਿਆ ਹੈ।ਕਰਮਚਾਰੀਆਂ ਵੱਲੋਂ ਦਫ਼ਤਰਾਂ ਵਿਚ ਕੰਮ ਕਾਜ ਲਈ ਆਉਣ ਵਾਲੇ ਲੋਕਾਂ ਨੂੰ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਇਸ ਵਿਤਕਰੇਬਾਜੀ ਤੋਂ ਜਾਣੂ ਕਰਵਾਈਆ ਜਾ ਰਿਹਾ ਹੈ।
ਉਨ੍ਹਾ ਕਿਹਾ ਕਿ ਸਰਕਾਰ ਅਤੇ ਡੀ.ਜੀ.ਐਸ.ਈ ਕਰਮਚਾਰੀਆ ਦੀਆ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਲਾਰੇ ਲਗਾ ਕੇ ਟਾਲ ਮਟੋਲ ਕਰ ਰਹੇ ਹਨ। ਉਨ੍ਹਾ ਐਲਾਨ ਕੀਤਾ ਕਿ ਜੇਕਰ ਜਲਦ ਹੀ ਕਰਮਚਾਰੀਆ ਦੀਆ ਮੰਨੀਆ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਕਰਮਚਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਆਉਣ ਵਾਲੇ ਦਿਨਾਂ ਵਿਚ ਸੜਕਾਂ ਤੇ ਉਤਰਣਗੇ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਜੇ ਦਫਤਰੀ ਕੰਮ-ਕਾਜ ਪ੍ਰਭਾਵਿਤ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਡੀ.ਜੀ.ਐਸ.ਈ ਦਫਤਰ ਦੀ ਹੋਵੇਗੀ।ਇਸ ਮੋਕੇ ਵਿਕਰਮ ਬਜਾਜ, ਰੂਪਮ ਕੋਹਲੀ, ਸਚਿਨ ਨਾਗਪਾਲ, ਅਰੁਣ ਜੈਨ, ਗੁਰਸੇਵਕ ਸਿੰਘ, ਸੁਰਿੰਦਰ ਕੰਬੋਜ, ਅਮਨ ਵਾਟਸ, ਮਨੋਜ ਗੁਪਤਾ, ਰਕੇਸ਼ ਕੁਮਾਰ, ਮੋਨਿਤਾ, ਰਿਪੂ ਝਾਂਬ, ਸਪਨਾ, ਸੋਨਿਕਾ ਵਰਮਾ, ਸੋਨਮ, ਸੋਨੀਆ, ਪਵਨ, ਜਸਕਰਨ ਆਦਿ ਹਾਜ਼ਰ ਸਨ।