Thursday, March 5, 2026

ਅੰਮ੍ਰਿਤਸਰ ਟੈਂਟ ਡੀਲਰ ਐਸੋਸੀਏਸ਼ਨ ਦਾ ਜਨਰਲ ਇਜਲਾਸ ਅਯੋਜਿਤ

PPN1911201410
ਅੰਮ੍ਰਿਤਸਰ 19 ਨਵੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਅੰਮ੍ਰਿਤਸਰ ਦੇ ਟੈਂਟ ਵਪਾਰੀਆਂ ਦੀ ਪੁਰਾਣੀ ਐਸੋਸੀਏਸ਼ਨ ਅੰਮ੍ਰਿਤਸਰ ਟੈਂਟ ਡੀਲਰ ਐਂਡ ਡੈਕੋਰੇਟਰ ਐਸੋਸੀਏਸ਼ਨ ਦਾ ਜਨਰਲ ਇਜਲਾਸ ਸਥਾਨਕ ਹੋਟਲ ਵਿਚ ਪ੍ਰਧਾਨ ਜਤਿੰਦਰ ਸਿੰਘ ਹੈਪੀ, ਚੇਅਰਮੈਨ ਸੁਰਿੰਦਰ ਮਹਾਜਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਟੋਨੀ ਦੀ ਅਗਵਾਈ ਵਿਚ ਕਰਵਾਇਆ ਗਿਆ।ਜਿਸ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਲਗਭਗ 250 ਟੈਂਟ ਡੀਲਰਾਂ ਨੇ ਭਾਗ ਲੈ ਕੇ ਏਕਤਾ ਦਾ ਪ੍ਰਗਟਾਵਾ ਕਰਦਿਆਂ ਟੈਂਟ ਡੀਲਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਖੁੱਲ ਕੇ ਵਿਚਾਰ ਵਿਟਾਂਦਰਾ ਕੀਤਾ। ਇਜਲਾਸ ਵਿਚ ਲੁਧਿਆਣਾ ਵਿਚ ਪੰਜਾਬ ਟੈਂਟ ਡੀਲਰ ਦੇ ਸਲਾਨਾ ਇਜਲਾਸ 22 ਦਸੰਬਰ ਨੂੰ ਹੋ ਰਿਹਾ ਹੈ ਦੀਆਂ ਤਿਆਰੀਆਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਐਸੋਸੀਏਸ਼ਨ ਦੇ ਸਿਲਵਰ ਜੁਬਲੀ ਮੌਕੇ ਹੋਣ ਵਾਲੇ ਸਮਾਗਮਾਂ ਦੀ ਵੀ ਰੂਪ ਰੇਖਾ ਵੀ ਤਿਆਰ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਅਤੇ ਨਵੇਂ ਬਣੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਵਾਇਸ ਪ੍ਰਧਾਨ ਵੀਰ ਚੰਦਰ ਧਵਨ, ਚਾਚਾ ਧਰਮਪਾਲ ਮਹਾਜਨ, ਸੁਸ਼ੀਲ ਮਹਾਜਨ, ਕੁਲਦੀਪ ਮਹਾਜਨ, ਰਕੇਸ਼ ਮਹਾਜਨ (ਸਾਰੇ ਸਰਪ੍ਰਸਤ, ਅਮਰੀਕ ਸਿੰਘ ਨਾਰੰਗ, ਲਾਲੀ ਸਖੀ, ਬੱਬੂ ਸੇਠੀ, ਰਜਿੰਦਰ ਸਿੰਘ ਸੇਠੀ, ਸ਼ਾਂਦੀ ਲਾਲਾ ਮਹਿਤਾ, ਸਤਪਾਲ ਚਾਵਲਾ, ਗੁਰਿੰਦਰ ਸਿੰਘ ਲਵਲੀ, ਰਾਮ ਟੈਂਟ ਹਾਊਸ, ਅਮਰਜੀਤ ਸਿੰਘ, ਅਮਨ ਰਣਦੇਵ, ਬਿੱਟਾ ਲਾਰੰਸ ਰੋਡ ਆਦਿ ਤੋਂ ਇਲਾਵਾ ਕਾਫੀ ਸੰਖਿਆ ਵਿਚ ਟੈਂਟ ਡੀਲਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply