ਸੰਗਰੂਰ, 10 ਫਰਵਰੀ (ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਵੋਟਾਂ ਦੇ ਬਾਈਕਾਟ ਦੇ ਜ਼ਮਹੂਰੀ ਹੱਕ ਨੂੰ ਬੁਲੰਦ ਕਰਨ ਸਬੰਧੀ
ਅੱਜ ਪਿੰਡ ਚੰਗਾਲ ਚ ਰੈਲੀ ਕੀਤੀ ਗਈ।ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਜ਼ਟ ਨੂੰ ਮਜ਼ਦੂਰ ਵਿਰੋਧੀ ਹੋਣ ਦੇ ਨਾਲ- ਨਾਲ ਸਮੁੱਚੀ ਲੋਕਾਈ ਵਿਰੋਧੀ ਕਰਾਰ ਦਿੱਤਾ।ਉਨਾਂ ਕਿਹਾ ਕਿ ਇਹ ਚੋਣ ਪ੍ਰਣਾਲੀ ਰਾਹੀਂ ਲੋਕਾਂ ਦੀ ਮੁਕਤੀ ਨਹੀਂ ਹੋ ਸਕਦ।ਇਹ ਰਾਜ ਪ੍ਰਬੰਧ ਲੁਟੇਰੀ ਜਮਾਤ ਦੇ ਹਿੱਤਾਂ ‘ਚ ਭੁਗਤਦਾ ਹੈ।ਬੀਤੇ 74 ਸਾਲਾਂ ਦਾ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਸਮੁੱਚੇ ਲੋਕਾਂ ਨੂੰ ਸਿਵਾਏ ਲਾਰੇ, ਲੱਪਿਆਂ ਦੇ ਹੋਰ ਕੁੱਝ ਵੀ ਪ੍ਰਾਪਤ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਸਾਰਾ ਪ੍ਰਬੰਧ ਇਥੋਂ ਦੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ, ਦਿਓਕੱਦ ਕੰਪਨੀਆਂ ਤੇ ਸਾਮਰਾਜੀ ਕੰਪਨੀਆਂ ਦੇ ਹਿੱਤਾਂ ਵਿੱਚ ਭੁਗਤਦੇ ਹੋਏ ਆਮ ਲੋਕਾਈ ਨੂੰ ਬੇਰੁਜ਼ਗਾਰੀ, ਭੁੱਖਮਰੀ, ਕੰਗਾਲੀ, ਅਨਪੜ੍ਹਤਾ ਵਾਲੇ ਪਾਸੇ ਲਗਾਤਾਰ ਸੁੱਟਦਾ ਆ ਰਿਹਾ ਹੈ ਅਤੇ ਪਿਛਲੇ ਸਮੇਂ ‘ਚ ਇਸ ਵਿਚ ਕਾਫੀ ਤੇਜ਼ੀ ਆਈ ਹੈ।ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਸਾਡੇ ਸਾਹਮਣੇ ਹੀ ਹਨ।ਇਥੇ ਕੋਈ ਜਮਹੂਰੀਅਤ ਨਾਂ ਦੀ ਚੀਜ਼ ਨਹੀਂ ਹੈ।ਹਿੰਦੂਤਵੀ ਫਾਸ਼ੀਵਾਦੀ ਸਰਕਾਰ ਵੱੋਂ ਖੇਤੀ ਵਿਰੋਧੀ ਕਾਨੂੰਨਾਂ ਅਤੇ ਕਿਰਤ ਕਾਨੂੰਨ ‘ਚ ਸੋਧਾਂ ਕਰਕੇ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ।ਅਣਐਲਾਨੀ ਐਮਰਜੈਂਸੀ ਵਰਗੀ ਹਾਲਤ ਬਣ ਚੁੱਕੀ ਹੈ।ਫਾਸ਼ੀਵਾਦੀ ਹਕੂਮਤ ਲਈ ਖੇਤੀ ਵਿਰੋਧੀ ਕਨੂੰਨ ਗਲੇ ਦੀ ਹੱਡੀ ਸਾਬਤ ਹੋਏ। ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਤੋਂ ਵਧੇਰੇ ਸਮੇਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਘੋਲ ਨੇ ਆਖ਼ਰਕਾਰ ਜਿੱਤ ਦੇ ਝੰਡੇ ਗੱਡੇ ਅਤੇ ਹਿੰਦੂਤਵੀ ਫਾਸ਼ੀਵਾਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕੀਤਾ।ਇਸ ਲਈ ਆਓ ਵੋਟਾਂ ਤੋਂ ਝਾਕ ਛੱਡਦੇ ਹੋਏ ਏਕੇ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦੇ ਹੋਏ ਬਰਾਬਰਤਾ ਦਾ ਸਮਾਜ ਸਿਰਜਣ ਲਈ ਵੋਟਾਂ ਦਾ ਬਾਈਕਾਟ ਕਰਦੇ ਹੋਏ ਲੋਕ ਲਹਿਰ ਉਸਾਰੀਏ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media