ਰਿਟਰਨਿੰਗ ਅਫ਼ਸਰ ਆਪਣੀ ਨਿਗਰਾਨੀ ਵਿੱਚ ਮਸ਼ੀਨਾਂ ਦੀ ਕਰਨ ਜਾਂਚ
ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ।ਇਹਨਾਂ ਚੋਣਾਂ
ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਤਿਆਰੀ ਵੀ ਲਗਭਗ ਮੁਕੰਮਲ ਹੋ ਚੁੱਕੀ ਹੈ।ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹੇ ਦੀਆਂ 11 ਵਿਧਾਨ ਸਭਾ ਹਲਕਿਆਂ ਵਿੱਚ 2665 ਬੈਲਟ ਕੰਟਰੋਲ, 2665 ਕੰਟਰੋਲ ਯੂਨਿਟ ਅਤੇ 2887 ਵੀ.ਵੀ.ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ।ਉਨਾਂ ਸਬੰਧਤ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਹੀ ਮਸ਼ੀਨਾਂ ਵਿੱਚ ਉਮੀਦਵਾਰਾਂ ਦੇ ਚੋਣ ਨਿਸ਼ਾਨ ਲਗਾ ਕੇ ਇਸ ਨੂੰ ਸੀਲ ਕਰਵਾਉਣ ਅਤੇ ਸਬ ਰਿਟਰਨਿੰਗ ਅਫ਼ਸਰ ਖੁਦ ਆਪਣੀ ਨਿਗਰਾਨੀ ਵਿੱਚ ਹੀ ਇਨਾਂ ਮਸ਼ੀਨਾਂ ਨੂੰ ਚੈਕ ਕਰਨ ਤਾਂ ਜੋ ਕਿਸੇ ਖ਼ਰਾਬੀ ਦਾ ਪਹਿਲਾਂ ਹੀ ਪਤਾ ਚਲ ਸਕੇ।ਉਨਾਂ ਕਿਹਾ ਕਿ ਇਹ ਸਾਰੀਆਂ ਮਸ਼ੀਨਾਂ ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਰਖਵਾਈਆਂ ਗਈਆਂ ਹਨ।
ਜਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ 226 ਬੈਲਟ ਕੰਟਰੋਲ, 226 ਕੰਟਰੋਲ ਯੂਨਿਟ ਅਤੇ 245 ਵੀ.ਵੀ.ਪੈਟ ਮਸ਼ੀਨਾਂ, ਰਾਜਾਸਾਂਸੀ ਹਲਕੇ ਵਿੱਚ 267 ਬੈਲਟ ਕੰਟਰੋਲ, 267 ਕੰਟਰੋਲ ਯੂਨਿਟ ਅਤੇ 289 ਵੀ.ਵੀ.ਪੈਟ ਮਸ਼ੀਨਾਂ, ਮਜੀਠਾ ਹਲਕੇ ਵਿੱਚ 252 ਬੈਲਟ ਕੰਟਰੋਲ, 252 ਕੰਟਰੋਲ ਯੂਨਿਟ ਅਤੇ 273 ਵੀ.ਵੀ.ਪੈਟ ਮਸ਼ੀਨਾਂ, ਜੰਡਿਆਲਾ ਹਲਕੇ ਵਿੱਚ 260 ਬੈਲਟ ਕੰਟਰੋਲ, 260 ਕੰਟਰੋਲ ਯੂਨਿਟ ਅਤੇ 281 ਵੀ.ਵੀ.ਪੈਟ ਮਸ਼ੀਨਾਂ, ਉਤਰੀ ਹਲਕੇ ਵਿੱਚ 264 ਬੈਲਟ ਕੰਟਰੋਲ, 264 ਕੰਟਰੋਲ ਯੂਨਿਟ ਅਤੇ 286 ਵੀ.ਵੀ.ਪੈਟ ਮਸ਼ੀਨਾਂ, ਪੱਛਮੀ ਹਲਕੇ ਵਿੱਚ 256 ਬੈਲਟ ਕੰਟਰੋਲ, 256 ਕੰਟਰੋਲ ਯੂਨਿਟ ਅਤੇ 277 ਵੀ.ਵੀ.ਪੈਟ ਮਸ਼ੀਨਾਂ, ਕੇਂਦਰੀ ਹਲਕੇ ਵਿੱਚ 196 ਬੈਲਟ ਕੰਟਰੋਲ, 196 ਕੰਟਰੋਲ ਯੂਨਿਟ ਅਤੇ 212 ਵੀ.ਵੀ.ਪੈਟ ਮਸ਼ੀਨਾਂ, ਪੂਰਬੀ ਹਲਕੇ ਵਿੱਚ 210 ਬੈਲਟ ਕੰਟਰੋਲ, 210 ਕੰਟਰੋਲ ਯੂਨਿਟ ਅਤੇ 228 ਵੀ.ਵੀ.ਪੈਟ. ਮਸ਼ੀਨਾਂ, ਦੱਖਣੀ ਹਲਕੇ ਵਿੱਚ 210 ਬੈਲਟ ਕੰਟਰੋਲ, 210 ਕੰਟਰੋਲ ਯੂਨਿਟ ਅਤੇ 228 ਵੀ.ਵੀ.ਪੈਟ ਮਸ਼ੀਨਾਂ, ਅਟਾਰੀ ਹਲਕੇ ਵਿੱਚ 243 ਬੈਲਟ ਕੰਟਰੋਲ, 243 ਕੰਟਰੋਲ ਯੂਨਿਟ ਅਤੇ 263 ਵੀ.ਵੀ.ਪੈਟ ਮਸ਼ੀਨਾਂ ਅਤੇ ਬਾਬਾ ਬਕਾਲਾ ਹਲਕੇ ਵਿੱਚ 281 ਬੈਲਟ ਕੰਟਰੋਲ, 281 ਕੰਟਰੋਲ ਯੂਨਿਟ ਅਤੇ 305 ਵੀ.ਵੀ.ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 631 ਬੈਲਟ ਯੂਨਿਟ, 131 ਕੰਟਰੋਲ ਯੂਨਿਟ ਅਤੇ 176 ਵੀ.ਵੀ.ਪੈਟ ਮਸ਼ੀਨਾਂ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਜੋ ਕਿਸੇ ਕਿਸਮ ਦੀ ਖ਼ਰਾਬੀ ਆਉਣ ਤੇ ਇਨਾਂ ਦੀ ਵਰਤੋਂ ਕੀਤੀ ਜਾ ਸਕੇ।
Punjab Post Daily Online Newspaper & Print Media