
ਬਠਿੰਡਾ, 23 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਿਕ ਵਾਰਡ ਨੰਬਰ 36 ਕਿਲ੍ਹਾ ਰੋਡ ਬਠਿੰਡਾ ਵਿਖੇ ਪਿਛਲੇ ਲੰਬੇ ਸਮੇਂ ਤੋ ਲੋਕਾਂ ਦੀ ਮੰਗ ਕਾਰਨ ਉਹਨਾਂ ਦੇ ਏਰੀਏ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਣ ‘ਤੇ ਇਹ ਏਰੀਆਂ ਬਜ਼ਾਰ ਦਾ ਮੁੱਖ ਏਰੀਆ ਹੋਣ ਕਰਕੇ ਇਥੇ ਵਾਟਰ ਟੈਂਕਰ ਵੀ ਨਹੀ ਪਹੁੰਚਦੇ ਸਨ।ਵਾਰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਵਾਟਰ ਪਾਈਪ ਪਾਉਣ ਲਈ ਪਾਈਪ ਵਛਾਉਣ ਲਈ ਟੱਕ ਲਾ ਕੇ ਉਦਘਾਟਨ ਕੀਤਾ।ਜਿਸ ਨਾਲ ਵਾਰਡ ਦੇ ਵਸਨੀਕਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਹੋਵੇਗਾ।ਟੱਕ ਲੱਗਣ ਉਪਰੰਤ ਇਸ ਸਥਾਨ ਦੇ ਮੁਹੱਲਾ ਨਿਵਾਸੀਆਂ ਨੇ ਸਰੂਪ ਚੰਦ ਸਿੰਗਲਾ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਸਿੰਗਲਾ ਨੇ ਸੰਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ ਦਿੱਤੇ ਕਿ ਇਹ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ। ਕਿਸੇ ਤਰ੍ਹਾਂ ਦੀ ਕੁਤਾਹੀ ਨਾ ਵਰਤੀ ਜਾਵੇ ।
ਇਸ ਮੌਕੇ ਸੰਸਦੀ ਸਕੱਤਰ ਨਾਲ ਤਰੋਲਚਨ ਸਿੰਘ ਸਾਬਕਾ ਐਮ.ਸੀ, ਡਾ ਓਮ ਪ੍ਰਕਾਸ਼ ਸ਼ਰਮਾਂ, ਮਿੱਠੂ ਰਾਮ ਗੁਪਤਾ, ਰਾਜੂ ਮਿੱਤਲ ਸਾਬਕਾ ਐਮਸੀ, ਵਰਿੰਦਰ ਸ਼ਰਮਾਂ (ਭੋਲਾ) ਸਾਬਕਾ ਐਮਸੀ, ਪੱਪੀ ਗਰੋਵਰ, ਪ੍ਰੇਮ ਗਰਗ, ਗੁਰਪ੍ਰੀਤ ਬੇਦੀ, ਹੰਸਰਾਜ ਮਿੱਠੂ ਕੋਰਟ ਰੋਡ, ਰਮੇਸ਼ ਚੱਕੀਵਾਲਾ, ਪੰਕਜ ਭਾਰਦਵਾਜ, ਰਾਜ ਗੋਇਲ, ਮਹਿੰਦਰ ਸਿੰਘ, ਮੈਂਡਮ ਸਾਰਧਾ, ਮੈਡਮ ਆਰਤੀ, ਮੈਂਡਮ ਆਸ਼ਾ ਰਾਣੀ ਆਦਿ ਸਨ ।
Punjab Post Daily Online Newspaper & Print Media