ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਨੌਜੁਆਨਾਂ ਨੇ ਸਥਾਨਕ ਡੇਰਾ ਬਾਬਾ ਰਿਮਾਣਾ
ਸਾਹਿਬ ਵਿਖੇ ਤਕਰੀਬਨ 250 ਫਲਦਾਰ ਅਤੇ ਬੂਟੇ ਲਾਏ।ਵਾਤਾਵਰਣ ਪ੍ਰੇਮੀ ਤੇ ਨੌਜਵਾਨ ਆਗੂ ਹਰਵਿੰਦਰਪਾਲ ਰਿਸ਼ੀ ਅਤੇ ਸੱਤੀ ਭੁੱਲਰ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਵਾਤਾਵਰਨ ਬਚਾਓ, ਦਰਖਤ ਲਗਾਓ ਮੁਹਿੰਮ ਤਹਿਤ ਪੌਦੇ ਲਗਾ ਰਹੇ ਹ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਨ ਦੇਣਾ ਸਾਡਾ ਹੱਕ ਬਣਦਾ ਹੈ।ਉਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਇਲਾਕੇ ਵਿੱਚ ਪੌਦੇ ਲਗਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਜਗਸੀਰ ਸਿੰਘ ਢੱਡਾ, ਮਾਸਟਰ ਚਮਕੌਰ ਸਿੰਘ ਹੈਪੀ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਤੁਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਸੰਦੀਪ ਸਿੰਘ ਤੇ ਗੁਰਮੀਤ ਸਿੰਘ ਮਾਨ ਆਦਿ ਨੌਜਵਾਨ ਮੌਜ਼ੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media