Thursday, March 5, 2026

ਦਸ਼ਮੇਸ਼ ਪਬਲਿਕ ਸਕੂਲ ਦਾ 31 ਵਾਂ ਸਲਾਨਾ ਇਨਾਮ ਵੰਡ ਸਮਾਰੋਹ

ਬਾਰਵੀਂ ਦੀ ਵਿਦਿਆਰਥੀ ਸਿਮਰਨ ਕੌਰ ਦਾ ਸਨਮਾਨ
ਬੱਚੇ ਸਮਾਜ ਰੂਪੀ ਬਾਗ ਦੀ ਪਨੀਰੀ ਤੇ ਪੌਦੇ ਨੇ, ਮਾਪੇ ਤੇ ਆਧਿਆਪਕ ਮਾਲੀ ਨੇ- ਮੈਡਮ ਕੋਟਫ਼ੱਤਾ

PPN2511201404
ਬਠਿੰਡਾ, 25 ਨਵੰਬਰ (ਜਸਵਿੰਦਰ ਸਿੰਘ ਜੱਸੀ /ਅਵਤਾਰ ਸਿੰਘ ਕੈਂਥ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 31 ਵਾਂ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਰੀ ਹੋ ਨਿਬੜਿਆ। ਸਥਾਨਕ ਸਕੂਲ ਵਿੱਚ ਕਰਵਾਏ ਇਸ ਵਿਸ਼ਾਲ ਸਮਾਗਮ ਦੌਰਾਨ ਨਰਸਰੀ ਤੋਂ ਲੈ ਕੇ ਸੀਨੀਅਰ ਕਲਾਸਾਂ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦੇ ਰੰਗ ਦਿਖਾ ਕੇ ਵਾਹ ਵਾਹ ਖੱਟੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜਿਲਖ਼ਾ ਸਿੱਖਿਆ ਅਫ਼ਸਰ ਬਠਿੰਡਾ ਮੈਡਮ ਅਮਰਜੀਤ ਕੌਰ ਕੋਟਫ਼ੱਤਾ ਨੇ ਬੱਚਿਆਂ ਨੂੰ ਸਮਾਜ ਰੂਪੀ ਬਾਗ ਦੇ ਪਨੀਰੀ ਤੇ ਪੌਦੇ ਕਰਾਰ ਦਿੰਦਿਆ ਕਿਹਾ ਕਿ ਮਾਪੇ ਅਤੇ ਆਧਿਆਪਕ ਉਹਨਾਂ ਦੇ ਮਾਲੀ ਹਨ, ਜਿਹਨਾਂ ਨੇ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ ਅਤੇ ਬੱਚੇ ਭਵਿੱਖ ਵਿੱਚ ਸਮਾਜ ਨੂੰ ਉਹਨਾਂ ਦੀ ਦੇਣ ਬਦਲੇ ਚੰਗਿਆਈਆਂ ਦਾ ਫ਼ਲ ਦਿੰਦੇ ਹਨ। ਉਹਨਾਂ ਆਧਿਆਪਕਾਂ ਨੂੰ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਦਸ਼ਮੇਸ਼ ਪਬਲਿਕ ਸਕੂਲ ਅਤੇ ਇਸ ਦੇ ਵਿਦਿਆਰਥੀ ਦੀ ਤਰੱਕੀ ਇਸ ਦੇ ਆਧਿਆਪਕ ਦੀ ਦਿਨ ਰਾਤ ਮਿਹਨਤ ਦੀ ਉਦਾਹਰਣ ਸਾਡੇ ਸਭ ਦੇ ਸਾਹਮਣੇ ਹੈ।
ਸਕੂਲ ਦੇ ਪ੍ਰਿਸੀਪਲ ਡਾ. ਰਵਿੰਦਰ ਸਿੰਘ ਮਾਨ ਨੇ ਮਾਪਿਆਂ ਨੂੰ ਬੱਚਿਆਂ ਲਈ ਸਮਾਂ ਕੱਢਣ ਦੀ ਅਪੀਲ ਕਰਦਿਆ ਤਰਕ ਦਿੰਦਾ ਇਸ ਨਾਲ ਉਹਨਾਂ ਦਾ ਖਾਲੀਪਣ ਖ਼ਤਮ ਹੁੰਦਾ ਹੈ ਜਿਸ ਕਾਰਣ ਬੱਚੇ ਮਾੜੀਆਂ ਅਲਾਮਤਾਂ ਤੋਂ ਬਚੇ ਰਹਿੰਦੇ ਹਨ। ਸਮਾਰੋਹ ਦੇ ਮਹਿਮਾਨ ਡਾ. ਜੀਤ ਸਿੰਘ ਜੋਸ਼ੀ ਨੇ ਬੱਚਿਆਂ ਨੂੰ ਪ੍ਰੇਰਣਾ ਦੇਣ ਦੀ ਲੋੜ ‘ਤੇ ਜੋਰ ਦਿੰਦਿਆ ਕਿਹਾ ਕਿ ਭਵਿੱਖ ਵਿੱਚ ਸਮਾਜ ਦੀ ਵਾਂਗਡੋਰ ਬੱਚਿਆਂ ਦੇ ਹੱਥ ਹੈ ਜੇ ਇਹ ਨਾ ਸੰਭਾਲੀ ਗਈ ਤਾਂ ਜਿਸ ਕੁਰਾਹੇ ਸਾਡਾ ਸਮਾਜ ਪਿਆ ਹੈ ਇਹ ਉਸ ਨੂੰ ਬਰਬਾਦੀ ਦੇ ਕੰਡੇ ਲੈ ਜਾਵੇਗਾ। ਇਸ ਮੌਕੇ ਬਾਰਵੀਂ ਸਾਇੰਸ ਗਰੁੱਪ ਦੀ ਜਿਲਖ਼ੇ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀ ਇਸੇ ਸਕੂਲ ਦੀ ਵਿਦਿਆਰਥਣ ਅੰਜੂ ਬਾਲਾ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ। ਏਅਰ-ਰਾਇਫ਼ਲ ਦੇ ਸੂਬਾ ਪੱਧਰ ਦੇ ਮੁਕਾਬਿਲਆਂ ਵਿੱਚ ਪਹਿਲੇ ਨੰਬਰ ‘ਤੇ ਆ ਕੇ ਸੋਨੇ ਦਾ ਮੈਡਲ ਜਿੱਤਣ ਵਾਲੇ ਰੋਸਨਪ੍ਰੀਤ ਸਿੰਘ ਮਾਨ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਜਗਦੀਪ ਸਿੰਘ ਦਾ ਵੀ ਉਚੇਚਾ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਨਰਸਰੀ ਕਲਾਸ ਤੋਂ ਬਾਰਵੀਂ ਕਲਾਸ ਤੱਕ ਦੇ ਪਹਿਲੀਆਂ ਤਿੰਨ ਪੁਜ਼ੀਸਨਾਂ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਸਨਮਾਨਿਆ ਖਾਸ਼ ਕਰਕੇ ਸਿਮਰਨ ਕੌਰ ਪੁੱਤਰੀ ਅਵਤਾਰ ਸਿੰਘ ਕੈਂਥ ਨੂੰ ਵੀ ਦੂਜੇ ਨੰਬਰ ‘ਤੇ ਆਉਣ ਕਾਰਨ ਸਨਮਾਨਿਆ ਗਿਆ।
ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਪ੍ਰਤਿਭਾ ਭਰਭੂਰ ਪ੍ਰੋਗਰਾਮ ਵਿੱਚ ਜਿੱਥੇ ਨੰਨੇ ਮੁੰਨੇ ਬੱਚਿਆਂ ਨੇ ‘ਮੇਰਾ ਆਚਾ ਚਾਚਾ ਚੰਦ ਮਾਮਾ’ ਕਵਿਤਾ ‘ਤੇ ਕੋਰੀਓਗਰਾਫ਼ੀ ਪੇਸ਼ ਕਰਕੇ ਸਭ ਨੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਕਰ ਦਿੱਤਾ, ਉੱਥੇ ‘ਧੰਨ ਤੇਰੀ ਸਿੱਖੀ’, ‘ਪੀਰ ਮੇਰਿਆ ਵੇ ਜੁਗਨੀ’,ਕੋਰੀਓਗਰਾਫ਼ੀ ‘ਸ਼੍ਰੀ ਗਨੇਸ ਦੇਵਾ’, ‘ਜੁਗਨੂੰ’ ਆਦਿ ਆਇਟਮਾਂ ਨੇ ਦਰਸਾ ਦਿੱਤਾ ਕਿ ਭਵਿੱਖ ਦੇ ਵਾਰਸਾਂ ਵਿੱਚ ਐਨੀ ਪ੍ਰਤਿਭਾ ਛੁਪੀ ਹੋਈ ਹੈ ਕਿ ਜਰੂਰਤ ਹੈ ਇਸ ਨੂੰ ਬਾਹਰ ਲੈ ਕੇ ਆਉਣ ਦੀ। ਸਮਾਗਮ ਵਿੱਚ ਉਚੇਚੇ ਤੌਰ ‘ਤੇ ਦਸ਼ਮੇਸ਼ ਪਬਲਿਕ ਸਕੂਲ ਲੰਬੀ ਤੋਂ ਪੁੱਜੇ ਪ੍ਰਿੰਸੀਪਲ ਰਵਿੰਦਰ ਸਿੰਘ ਮਾਨ ਨੇ ਵੀ ਆਪਣੇ ਵਿਚਾਰ ਰੱਖੇ। ਵਾਇਸ ਪ੍ਰਿੰਸ਼ੀਪਲ ਮੈਡਮ ਰੇਨੂੰ ਉੱਪਲ ਨੇ ਸਮਾਗਮ ਦੇ ਮਹਿਮਾਨਾਂ ਤੇ ਮਾਪਿਆਂ ਦਾ ਸਮਾਗਮ ਦੀ ਰੌਣਕਾਂ ਵਧਾਉਣ ‘ਤੇ ਧੰਨਵਾਦ ਕੀਤਾ। ਸਟੇਜ ਦੀ ਜਿੰਮੇਵਾਰੀ ਪ੍ਰੀਤ ਸਰ ਨੇ ਆਪਣੇ ਸਾਹਿਤਕ ਅੰਦਾਜ ਵਿੱਚ ਬਾਖੂਬੀ ਸੰਭਾਲੀ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply