Tuesday, November 24, 2026

ਬਿਲਡਿੰਗ ਕੰਟਰੈਕਟਰ ਦੀ ਵਿਸ਼ੇਸ਼ ਇਕੱਤਰਤਾ ਹੋਈੇ

PPN2511201413
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ)  ਸਥਾਨਕ ਬਿਲਡਿੰਗ ਕੰਟਰੈਕਟਰ ਦੀ ਵਿਸ਼ੇਸ਼ ਇਕੱਤਰਤਾ ਅੰਮ੍ਰਿਤਸਰ ਕੱਲਬ ਵਿਖੇ ਹੋਈ, ਜਿਸ ਦੌਰਾਨ ਕੰਟਰੈਕਟਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕਰਕੇ ਫੈਸਲਾ ਕੀਤਾ ਗਿਆ ਕਿ ਕੰਟਰੈਕਟਰਾਂ ਦੀ ਭਲਾਈ ਲਈ ਇੱਕ ਸੰਸਥਾ ਬਣਾਈ ਜਾਵੇ ਤਾਂ ਜੋ ਅਗਰ ਕਿਸੇ ਕੰਟਰੈਕਟਰ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮਿਲ ਕੇ ਉਸ ਦਾ ਹੱਲ ਲੱਭਿਆ ਜਾ ਸਕੇ।
ਇਸ ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸ: ਨਰਿੰਦਰ ਸਿੰਘ ਐਮ.ਜੀ.ਏ ਨੇ ਦੱਸਿਆ ਕਿ ਕੰਟਰੈਕਟਰਾਂ ਦੀ ਬਿਹਤਰੀ ਲਈ ਜੋ ਨਵੀਂ ਸੰਸਥਾ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ, ਉਸ ਦਾ ਗਠਨ ਅੰਮ੍ਰਿਤਸਰ ਕਲੱਬ ਵਿਖੇ 5 ਦਸੰਬਰ ਦੀ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ । ਇਸ ਮੌਕੇ ਸੁਖਦੇਵ ਸਿੰਘ, ਅਜੀਤਪਾਲ ਸਿੰਘ, ਅਮਿਤ ਬੇਦੀ, ਗੁਰਪ੍ਰੀਤ ਸਿੰਘ ਸੋਹਲ, ਗੁਰਵੇਲ ਸਿੰਘ, ਅਵਰਿੰਦਰਪਾਲ ਸਿੰਘ, ਤਰੁਣ ਸਿੰਘ, ਅਜੈਬ ਸਿੰਘ, ਕਿੱਟੀ, ਹਰਮਿੰਦਰਜੀਤ ਸਿੰਘ ਆਦਿ ਹਾਜ਼ਰ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply