ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) ਸਥਾਨਕ ਬਿਲਡਿੰਗ ਕੰਟਰੈਕਟਰ ਦੀ ਵਿਸ਼ੇਸ਼ ਇਕੱਤਰਤਾ ਅੰਮ੍ਰਿਤਸਰ ਕੱਲਬ ਵਿਖੇ ਹੋਈ, ਜਿਸ ਦੌਰਾਨ ਕੰਟਰੈਕਟਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕਰਕੇ ਫੈਸਲਾ ਕੀਤਾ ਗਿਆ ਕਿ ਕੰਟਰੈਕਟਰਾਂ ਦੀ ਭਲਾਈ ਲਈ ਇੱਕ ਸੰਸਥਾ ਬਣਾਈ ਜਾਵੇ ਤਾਂ ਜੋ ਅਗਰ ਕਿਸੇ ਕੰਟਰੈਕਟਰ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮਿਲ ਕੇ ਉਸ ਦਾ ਹੱਲ ਲੱਭਿਆ ਜਾ ਸਕੇ।
ਇਸ ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸ: ਨਰਿੰਦਰ ਸਿੰਘ ਐਮ.ਜੀ.ਏ ਨੇ ਦੱਸਿਆ ਕਿ ਕੰਟਰੈਕਟਰਾਂ ਦੀ ਬਿਹਤਰੀ ਲਈ ਜੋ ਨਵੀਂ ਸੰਸਥਾ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ, ਉਸ ਦਾ ਗਠਨ ਅੰਮ੍ਰਿਤਸਰ ਕਲੱਬ ਵਿਖੇ 5 ਦਸੰਬਰ ਦੀ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ । ਇਸ ਮੌਕੇ ਸੁਖਦੇਵ ਸਿੰਘ, ਅਜੀਤਪਾਲ ਸਿੰਘ, ਅਮਿਤ ਬੇਦੀ, ਗੁਰਪ੍ਰੀਤ ਸਿੰਘ ਸੋਹਲ, ਗੁਰਵੇਲ ਸਿੰਘ, ਅਵਰਿੰਦਰਪਾਲ ਸਿੰਘ, ਤਰੁਣ ਸਿੰਘ, ਅਜੈਬ ਸਿੰਘ, ਕਿੱਟੀ, ਹਰਮਿੰਦਰਜੀਤ ਸਿੰਘ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …