Monday, July 13, 2026

ਮਜ਼ਦੂਰ

ਸਦੀਆਂ ਤੋਂ ਮਜ਼ਬੂਰ ਰਿਹਾ ਹਾਂ।
ਕਿਸਮਤ ਦਾ ਮਜ਼ਦੂਰ ਰਿਹਾ ਹਾਂ।
ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ
ਇਸ ਦੇ ਵਿੱਚ ਹੀ ਚੂਰ ਰਿਹਾ ਹਾਂ।
ਮਿਹਨਤ ਮੇਰੀ ਮਹਿਬੂਬਾ ਹੈ
ਇਸ ਨੂੰ ਮੰਨਦਾ ਹੂਰ ਰਿਹਾ ਹਾਂ।
ਚਾਹੇ ਹੱਥਾਂ ਵਿੱਚ ਹੁਨਰ ਹੈ
ਫਿਰ ਵੀ ਕਦ ਮਗ਼ਰੂਰ ਰਿਹਾ ਹਾਂ।
ਦੁੱਖਾਂ ਦੇ ਨਾਲ ਯਾਰੀ ਪੱਕੀ
ਖੁਸ਼ੀਆਂ ਤੋਂ ਮੈਂ ਦੂਰ ਰਿਹਾ ਹਾਂ।
ਜਦ ਵੀ ਮਿਹਨਤ ਦਾ ਮੁੱਲ ਮੰਗਿਆ
ਲੱਗਦਾ ਤਦ ਨਾਸੂਰ ਰਿਹਾ ਹਾਂ।
ਜਿਉਂਦਾ ਦਿਲ ਤੋਂ ਰਾਜਾ ਬਣ ਕੇ
ਭਾਵੇਂ ਮੈਂ ਮਜ਼ਦੂਰ ਰਿਹਾ ਹਾਂ।
ਸ਼ੋਸ਼ਣ ਕਰਤਾ ਕਦ ਡਰਦਾ ਹੈ
ਵੱਟਦਾ ਭਾਵੇਂ ਘੂਰ ਰਿਹਾ ਹਾਂ।0105202203

ਹਰਦੀਪ ਬਿਰਦੀ
ਮੋ- 9041600900

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …