Friday, November 22, 2024

‘ਮਾਂ’ ਫ਼ਿਲਮ ਦੇ ਅਦਾਕਾਰਾਂ ਨੇ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦਾ ਦੌਰਾ

ਅੰਮ੍ਰਿਤਸਰ, 1 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਅਦਾਕਾਰ ਤੇ ਨਿਰਮਾਤਾ ਗਿੱਪੀ ਗਰੇਵਾਲ, ਪ੍ਰੋਡਿਊਸਰ ਰਵਨੀਤ ਕੌਰ ਗਰੇਵਾਲ ਅਤੇ ਡਾਇਰੈਕਟਰ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਤ ਨਵੀਂ ਪੰਜਾਬੀ ਫ਼ਿਲਮ ‘ਮਾਂ’ ਦੀ ਟੀਮ ਪੁੱਜੀ।ਜਿਨ੍ਹਾਂ ਦਾ ਕਾਲਜ ਪ੍ਰਿੰਸੀਪਲ ਨਾਨਕ ਸਿੰਘ ਵਲੋਂ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ।
               ਪ੍ਰਿੰ: ਨਾਨਕ ਸਿੰਘ ਨੇ ਕਿਹਾ ਕਿ ਇਹ ਫਿਲਮ ਇੱਕ ਮਾਂ ਦੇ ਸੰਘਰਸ਼ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜੋ ਕਿ ਬੱਚਿਆਂ ਨਾਲ ਸਨੇਹ, ਮਮਤਾ ਅਤੇ ਆਪਸੀ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਉਜਾਗਰ ਕਰੇਗੀ।ਉਨ੍ਹਾਂ ਕਿਹਾ ਕਿ ‘ਮਾਂ’ ਦੀ ਅਹਿਮ ਭੂਮਿਕਾ ’ਚ ਦਿਵਿਆ ਦੱਤਾ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਲਈ ਸੰਘਰਸ਼ ਕਰਦਿਆਂ ਤੇ ਲੜਦਿਆਂ ਦਿਖੇਗੀ। ਉਨ੍ਹਾਂ ਕਿਹਾ ਕਿ ਮਾਵਾਂ ਨੂੰ ਸਮਰਪਿਤ ਇਹ ਫ਼ਿਲਮ ਸਮੂਹ ਮਾਵਾਂ ਲਈ ਇਕ ਅਨਮੋਲ ਤੋਹਫਾ ਸਾਬਿਤ ਹੁੰਦਿਆਂ ਮੀਲ ਪੱਥਰ ਸਥਾਪਿਤ ਕਰੇਗੀ।
ਪ੍ਰਿੰ: ਨਾਨਕ ਸਿੰਘ ਨੇ ਫ਼ਿਲਮ ਦੀ ਟੀਮ ਨੂੰ ਫ਼ਿਲਮ ਦੀ ਸਫ਼ਲਤਾ ਲਈ ਸ਼ੁਭਇੱਛਾਵਾਂ ਦਿੰਦਿਆਂ ਦੱਸਿਆ ਕਿ ਕਾਲਜ ਵਿਖੇ ਅਦਾਕਾਰ ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਬੀਰ ਬੋਲੀ ਆਦਿ ਇੱਥੇ ਪੁੱਜੇ ਹਨ, ਜਿਨ੍ਹਾਂ ਨੇ ਦੱਸਿਆ ਕਿ ਇਹ ਇਕ ਪਰਿਵਾਰਕ ਪੰਜਾਬੀ ਫ਼ਿਲਮ ਹੈ।
               ਬੱਬਲ ਰਾਏ ਨੇ ਕਿਹਾ ਕਿ ਇਸ ਫਿਲਮ ’ਚ ਮਸ਼ਹੂਰ ਪੰਜਾਬੀ ਅਦਾਕਾਰ, ਗਾਇਕ, ਫਿਲਮ ਨਿਰਮਾਤਾ ਗਿੱਪੀ ਗਰੇਵਾਲ ਮੁੱਖ ਭੂਮਿਕਾ ’ਚ ਹਨ।ਜਿਨ੍ਹਾਂ ਨੇ ਫਿਲਮਾਂ ਅਤੇ ਸੰਗੀਤ ਵੀਡੀਓਜ਼ ਲਈ ਨਿਰਦੇਸ਼ਕ ਦਿਓ ਨਾਲ ਕਈ ਵਾਰ ਸਹਿਯੋਗ ਕੀਤਾ।ੱਉਨ੍ਹਾਂ ਕਿਹਾ ਕਿ ਗਿੱਪੀ ਗਰੇਵਾਲ ਕੁੱਝ ਸਮਾਂ ਪਹਿਲਾਂ ਰਲੀਜ਼ ਹੋਈ ਪੰਜਾਬੀ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਸੀ।ਇਸ ਤੋਂ ਇਲਾਵਾ ਦਿਓ ਨੇ ਦਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਸਟਾਰਰ ‘ਹੌਂਸਲਾ ਰੱਖ’ ਦੇ ਨਾਲ ਸਿਨੇਮੈਟੋਗ੍ਰਾਫਰ ਵਜੋਂ ਕੰਮ ਕੀਤਾ ਸੀ।ਅਭਿਨੇਤਾ-ਨਿਰਦੇਸ਼ਕ ਜੋੜੀ ਨੇ ਮਿਰਜ਼ਾ ਦਿ ਅਨਟੋਲਡ ਸਟੋਰੀ, ਫਰਾਰ, ਅਰਦਾਸ, ਅਰਦਾਸ ਕਰਾਂ, ਮੰਜੇ ਬਿਸਤਰੇ, ਮੰਜੇ ਬਿਸਤਰੇ-2, ਡਾਕਾ ਆਦਿ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ ਅਤੇ ਇਸ ਨੂੰ ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਕੌਰ ਗਰੇਵਾਲ ਨਾਲ ਮਿਲ ਕੇ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ।ਕਾਲਜ ਪੁੱਜੀ ਫ਼ਿਲਮ ਦੀ ਟੀਮ ਨੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਫ਼ੋਟੋਆਂ ਵੀ ਖਿਚਵਾਈਆਂ।
             ਇਸ ਮੌਕੇ ਫ਼ਿਲਮ ਦੀ ਟੀਮ ਨੇ ਕਾਲਜ ਵਿਖੇ ਮਿਲੇ ਅਥਾਹ ਪਿਆਰ ਅਤੇ ਮਹਿਮਾਨ ਨਿਵਾਜ਼ੀ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਨਾਨਕ ਸਿੰਘ ਦਾ ਧੰਨਵਾਦ ਕੀਤਾ ਅਤੇ ਹਰੇਕ ਨੂੰ ਆਪਣੇ ਪਰਿਵਾਰ ਨਾਲ ਫ਼ਿਲਮ ਵੇਖਣ ਦੀ ਅਪੀਲ ਕੀਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …