ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ) – ਬੇਸਹਾਰਾ, ਗਰੀਬਾਂ ਤੇ ਲੋੜਵੰਦਾਂ ਦੀਆਂ ਸੇਵਾਵਾਂ ਲਈ ਯਤਨਸ਼ੀਲ ਸਥਾਨਕ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ
(ਰਜਿ.) ਆਪਣੇ 25 ਸਾਲ ਸੇਵਾ ਸੰਪੂਰਨਤਾ ਮਿਸ਼ਨ ਤੇ ਪ੍ਰਮਾਤਮਾ ਦੇ ਸ਼ੁਕਰਾਨਾ ਦਿਵਸ 12 ਮਈ 2022 ਦਿਨ ਵੀਰਵਾਰ ਨੂੰ ਗੁਰਦਆਰਾ ਨਾਮ ਸਿਮਰਨ ਕੰਪਲੈਕਸ ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ ਸ੍ਰੀ ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਦੇ ਰੂਪ ਵਿੱਚ ਸਿਲਵਰ ਜੁਬਲੀ ਵਜੋਂ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ 8:00 ਵਜੇ ਤੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰ ਦੇ ਪਰਵਾਹ ਚਲਾਏ ਜਾਣਗੇ।ਅਰਦਾਸ ਉਪਰੰਤ ਸੁਸਾਇਟੀ ਵੱਲੋਂ ਚੱਲ ਰਹੇ ਸਮੂਹ ਹਸਪਤਾਲ ਤੇ ਡਿਸਪੈਂਸਰੀਆਂ ‘ਚ 12 ਮਈ ਵਾਲੇ ਦਿਨ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।ਜਿਸ ਵਿਚ ਮਰੀਜ਼ਾਂ ਪਾਸੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਵੇਗੀ, ਸਗੋਂ ਮਰੀਜ਼ਾਂ ਨੂੰ 3 ਦਿਨਾਂ ਦੀ ਦਵਾਈ ਮੁਫਤ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਲੋੜਵੰਦ ਮਰੀਜ਼ ਇਨਾਂ ਕੈਂਪਾਂ ਦਾ ਲਾਭ ਉਠਾਉਣ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media