Thursday, October 30, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ `ਰਾਜਸਥਾਨ ਦੀ ਲੋਕ ਸੰਸਕ੍ਰਿਤੀ ਦਾ ਬਦਲਦਾ ਪਰਿਦ੍ਰਿਸ਼` ਵਿਸ਼ੇ `ਤੇ ਐਕਸਟੈਂਸ਼ਨ ਲੈਕਚਰ

ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਕਲੱਬ ਵਲੋਂ `ਰਾਜਸਥਾਨ ਦੀ ਲੋਕ ਸੰਸਕ੍ਰਿਤੀ ਦਾ ਬਦਲਦਾ ਪਰਿਦ੍ਰਿਸ਼` ਵਿਸ਼ੇ `ਤੇ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ।ਵਿਆਖਿਆਨ ਦੇ ਸ੍ਰੋਤ ਵਕਤਾ ਪ੍ਰਸਿੱਧ ਲੇਖਕ ਤੇ ਕਵੀ ਡਾ. ਕੈਲਾਸ਼ ਚੰਦਰ ਸ਼ਰਮਾ ਰਿਟਾਇਰਡ ਸੀਨੀਅਰ ਬ੍ਰਾਂਚ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸਨ।ਪ੍ਰਤਿਭਾਸ਼ਾਲੀ ਰਚਨਾਤਮਕ ਲੇਖਕ ਨੇ ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਵਿਚਾਰਧਾਰਾ ਤੱਕ ਸੀਮਤ ਨਹੀਂ ਰੱਖਿਆ, ਇਹ ਤੱਥ ਉਹਨਾਂ ਦੇ ਵੱਖ-ਵੱਖ ਕਾਰਜ਼ਾਂ ਤੋਂ ਸਪੱਸ਼ਟ ਹੈ।ਉਹਨਾਂ ਨੇ ਦੋ ਨਾਵਲ, 25 ਮਿੰਨੀ ਕਹਾਣੀਆਂ, 75 ਕਵਿਤਾਵਾਂ ਅਤੇ 22 ਨਾਟਕ ਲਿਖੇ ਹਨ।ਡਾ. ਕੈਲਾਸ ਚੰਦਰ ਨੇ ਤ੍ਰਿਵੇਦੀ ਕਲਾ ਸੰਗਮ, ਜੈਪੁਰ ਸੰਗੀਤ ਅਤੇ ਡਰਾਮਾ ਸੰਸਥਾ ਦੀ ਸਥਾਪਨਾ 18 ਸਤੰਬਰ 1995 `ਚ ਕੀਤੀ ਅਤੇ ਉਦੋਂ ਤੋਂ ਹੀ ਪੂਰੇ ਉਤਸ਼ਾਹ ਨਾਲ ਇਸ ਕਾਰਜ ਨੂੰ ਅੱਗੇ ਵਧਾ ਰਹੇ ਹਨ।
             ਡਾ. ਸ਼ੈਲੀ ਜੱਗੀ ਨੋਡਲ ਅਫਸਰ ਅਤੇ ਐਸੋਸੀਏਟ ਪ੍ਰੋ. ਹਿੰਦੀ ਵਿਭਾਗ, ਨੇ ਡਾ. ਕੈਲਾਸ਼ ਚੰਦਰ ਸ਼ਰਮਾ ਸ੍ਰੋਤ ਵਕਤਾ ਦੀ ਜਾਣ ਪਛਾਣ ਸ੍ਰੋਤਾਵਾਂ ਨਾਲ ਕਰਵਾਉਂਦੇ ਹੋਏ ਉਹਨਾਂ ਦੇ ਪ੍ਰਭਾਵਸ਼ਾਲੀ ਵਿਅਕਤਿਤਵ ਅਤੇ ਰਚਨਾਤਮਕ ਕਾਰਜ਼ ‘ਤੇ ਚਾਨਣਾ ਪਾਇਆ।
              ਆਪਣੀ ਆਡੀਓ ਵੀਡੀਓ ਪੇਸ਼ਕਾਰੀ ਚ ਡਾ. ਕੈਲਾਸ਼ ਨੇ ਨੌਜਵਾਨ ਸ੍ਰੋਤਾਵਾਂ ਨਾਲ ਰੂਬਰੂ ਹੋਣ ਦਾ ਅਵਸਰ ਦੇਣ ਲਈ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦਾ ਧੰਨਵਾਦ ਕੀਤਾ।ਡਾ. ਕੈਲਾਸ਼ ਚੰਦਰ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਰਾਜਸਥਾਨ ਦੀ ਕਲਾਤਮਕ ਅਤੇ ਸੰਸਕ੍ਰਿਤਕ ਪਰੰਪਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਪ੍ਰਭਾਵ ਪਾਉਂਦੀ ਹੈ। ਆਪਣੀਆਂ ਸਵੈ ਰਚਿਤ ਕਵਿਤਾਵਾਂ ਅਤੇ ਕਥਾਵਾਂ ਕਥਾਵਾਂ ਰਾਹੀਂ ਉਹਨਾਂ ਨੇ ਭਾਈਚਾਰਕ ਸਦਭਾਵਨਾ ਅਤੇ ਨਾਰੀ ਸਸ਼ਕਤੀਕਰਨ ਬਾਰੇ ਦੱਸਦੇ ਹੋਏ ਰਾਜਸਥਾਨ ਦੀ ਚੇਤਨਾ ਦੀ ਬਾਣੀ ਨੂੰ ਡਾ. ਕੈਲਾਸ ਨੇ ਆਪਣੇ ਪੂਰਵਜਾਂ ਤੋਂ ਪ੍ਰਾਪਤ ਹੋਈਆਂ ਕਦਰਾਂ-ਕੀਮਤਾ, ਪਰੰਪਰਾਵਾਂ ‘ਚ ਆਉਂਦੇ ਬਦਲਾਵਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ।ਉਹਨਾਂ ਨੇ ਇਹ ਵੀ ਕਿਹਾ ਕਿ ਸਮਕਾਲੀਨ ਪਰਿਦ੍ਰਿਸ਼ ਵਿਚ ਸੰਸਕ੍ਰਿਤਕ ਮੁੱਲਾਂ ‘ਚ ਪਰਿਵਰਤਨ, ਸਾਡੀ ਸੰਸਕ੍ਰਿਤੀ ਨੂੰ ਕਮਜ਼ੋਰ ਅਤੇ ਧੁੰਦਲਾ ਕਰ ਰਹੇ ਹਨ ਜਿਸ ਨਾਲ ਆਉਣ ਵਾਲੀ ਨੌਜਵਾਨ ਪੀੜੀ ਨੂੰ ਆਪਣੀ ਮਹਾਨ ਵਿਰਾਸਤ ਬਾਰੇ ਜਾਗਰੂਕ ਕਰਨ ਅਤੇ ਇਸ ਦੀ ਸੰਭਾਲ ਵਧੇਰੇ ਕਠਿਨ ਪ੍ਰਤੀਤ ਹੋ ਰਹੀ ਹੈ।ਡਾ. ਕੈਲਾਸ਼ ਨੇ ਆਪਣੇ ਗਿਆਨ ਮੁੱਲ ਪ੍ਰਦਾਨ ਕਰਨ ਦੇ ਲਈ ਆਪਣੇ ਗੁਰੂਦੇਵ ਸ਼੍ਰੀ ਦੀਨਾ ਨਾਥ ਜੀ ਪ੍ਰਤੀ ਆਦਰ ਭਾਵ ਪ੍ਰਗਟ ਕੀਤੇ।
                ਡਾ. ਨਰੇਸ਼ ਨੇ ਡਾ. ਕੈਲਾਸ਼ ਚੰਦਰ ਦੀ ਪ੍ਰਸਤੁਤੀ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਦੇ ਨਾਲ ਡਾ. ਕੈਲਾਸ਼ ਚੰਦਰ ਸ਼ਰਮਾ ਦੀ ਪ੍ਰੇਰਨਾਦਾਇਕ ਅਤੇ ਉਤਸ਼ਾਹਜਨਕ ਪੇਸ਼ਕਸ਼ ਲਈ `ਏਕ ਭਾਰਤ ਸ਼੍ਰੇਸ਼ਠ ਭਾਰਤ` ਕਲੱਬ ਨੂੰ ਵਧਾਈ ਦਿੱਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …