ਅੰਮ੍ਰਿਤਸਰ, 13 ਮਈ (ਖੁਰਮਣੀਆਂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਕਰਵਾਈ ਗਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ
ਪੈਨਕੈਕ ਸਿਲੇਟ ਚੈਂਪੀਅਨਸ਼ਿਪ-2022 ਦੌਰਾਨ ਪੁਰਸ਼ ਅਤੇ ਮਹਿਲਾ ਵਰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੀਆਂ ਪੈਨਕੈਕ ਸਿਲੇਟ (ਪੁਰਸ਼ ਅਤੇ ਮਹਿਲਾ) ਟੀਮਾਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤ ਲਈਆਂ।ਇਸ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਕਾਲਜਾਂ ਅਤੇ ਕੈਂਪਸ ਦੇ ਪੈਨਕੈਕ ਸਿਲੇਟ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਦੋਵਾਂ ਟੀਮਾਂ ਨੂੰ ਪ੍ਰੋ. ਅਨੀਸ਼ ਦੁਆ ਡੀਨ ਵਿਦਿਆਰਥੀ ਭਲਾਈ ਅਤੇ ਡਾ. ਅਮਨਦੀਪ ਸਿੰਘ, ਅਧਿਆਪਕ ਇੰਚਾਰਜ ਕੈਂਪਸ ਸਪੋਰਟਸ ਨੇ ਸਨਮਾਨਿਤ ਕੀਤਾ।ਪ੍ਰੋ. ਦੁਆ ਨੇ ਕੈਂਪਸ ਟੀਮ ਦੀ ਇਸ ਜਿਤ `ਤੇ ਖਿਡਾਰੀਆਂ, ਅਧਿਆਪਕ ਇੰਚਾਰਜ਼ ਸਬੰਧਿਤ ਵਿਭਾਗ ਅਤੇ ਵਾਈਸ ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਨੂੰ ਵਧਾਈ ਦਿੱਤੀ ਅਤੇ ਆਹਲਾ ਦਰਜੇ ਦਾ ਖੇਡ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਵਾਈਸ ਚਾਂਸਲਰ ਦਾ ਧੰਨਵਾਦ ਵੀ ਕੀਤਾ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦਾ ਖੇਡਾਂ ਵਿੱਚ ਆਪਣਾ ਇਕ ਵਿਲੱਖਣ ਸਥਾਨ ਹੈ ਅਤੇ ਯੂਨੀਵਰਸਿਟੀ ਦੇ ਅੰਤਰ ਵਿਭਾਗੀ ਅਤੇ ਅੰਤਰ-ਕਾਲਜ ਹੋਣ ਵਾਲੇ ਮੁਕਾਬਲਿਆਂ ਵਿਚ ਚੰਗੇ ਖਿਡਾਰੀ ਨਿਖਰ ਕੇ ਸਾਹਮਣੇ ਅਉਂਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵਿਚ ਭਾਗ ਲੈਣ ਨਾਲ ਜ਼ਿੰਦਗੀ ਦੀ ਵਿਵਹਾਰਕਤਾ ਦਾ ਵੱਧ ਪਤਾ ਚੱਲਦਾ ਹੈ ਅਤੇ ਨਵੇਂ ਮੁਕਾਮ ਵੀ ਮਿਲਦੇ ਹਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media