Saturday, March 21, 2026

ਹਰਪਾਲ ਸਿੰਘ ਸੰਧਾਵਾਲੀਆ ਦੀ ਕਾਵਿ ਪੁਸਤਕ ‘ਇਹਨੂੰ ਹੁਣ ਕੀ ਕਹੀਏ’ ‘ਤੇ ਹੋਈ ਚਰਚਾ

ਅੰਮ੍ਰਿਤਸਰ, 21 ਮਈ (ਦੀਪ ਦਵਿੰਦਰ ਸਿੰਘ) – ਏਕਮ ਸਾਹਿਤ ਮੰਚ ਅੰਮ੍ਰਿਤਸਰ ਵਲੋਂ ਸਥਾਨਕ ਲਾਰੈਂਸ ਰੋਡ ਸਥਿਤ ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮ੍ਰਿਤਸਰ ਵਿਖੇ ਹਰਪਾਲ ਸਿੰਘ ਸੰਧਾਵਾਲੀਆ ਦੀ ਕਾਵਿ ਪੁਸਤਕ ‘ਇਹਨੂੰ ਹੁਣ ਕੀ ਕਹੀਏ’ ‘ਤੇ ਵਿਚਾਰ ਚਰਚਾ ਕਰਵਾਈ ਗਈ।ਸਭ ਤੋਂ ਪਹਿਲਾਂ ਮੰਚ ਸੰਚਾਲਕ ਡਾ: ਬਲਜੀਤ ਕੌਰ ਰਿਆੜ ਦੇ ਸੱਦੇ ‘ਤੇ ਏਕਮ ਸਾਹਿਤ ਮੰਚ ਪ੍ਰਧਾਨ ਅਰਤਿੰਦਰ ਸੰਧੂ ਨੇ ਮੰਚ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ।
               ਇਸ ਤੋਂ ਬਾਅਦ ਡਾ: ਪਰਵੀਨ ਠਾਕੁਰ ਦਾ ਇਸ ਕਾਵਿ ਬਾਰੇ ਲਿਖਿਆ ਪੇਪਰ ਡਾ. ਹਰਜੀਤ ਬੱਲ ਵਲੋਂ ਪੜ੍ਹਿਆ ਗਿਆ, ਜਿਸ ਵਿੱਚ ਇਸ ਕਵਿਤਾ ਨੂੰ ਵਰਤਮਾਨ ਹਾਲਾਤ ਬਾਰੇ ਸੰਵੇਦਨਸ਼ੀਲ ਮਨ ਦਾ ਭਾਵਾਤਮਕ ਪ੍ਰਗਟਾਅ ਕਿਹਾ ਗਿਆ।ਗਜ਼ਲਕਾਰ ਸਰਬਜੀਤ ਸਿੰਘ ਸੰਧੂ ਨੇ ਇਸ ਕਵਿਤਾ ਨੂੰ ਅਜੋਕੇ ਸੰਕਟ ਕਾਲੀਨ ਦਾ ਸਾਰਥਕ ਕਾਵਿ ਕਿਹਾ ।ਬਲਕਾਰ ਸਿੰਘ ਵਲਟੋਹਾ ਅਧਿਆਪਕ ਆਗੂ ਨੇ ਸ਼ਾਇਰ ਦੀ ਸਮਾਜ ਦੇ ਰਵੱਈਏ ਬਾਰੇ ਕਵਿਤਾ ਵਿੱਚ ਅੰਕਿਤ ਬਾਰੀਕਬੀਨੀ ਦੀ ਸਿਫ਼ਤ ਕੀਤੀ ਤੇ ਡਾ: ਭੁਪਿੰਦਰ ਸਿੰਘ ਫੇਰੂਮਾਨ ਨੇ ਇਸ ਨੂੰ ਸਹਿਜ਼ ਕਾਵਿ ਕਹਿ ਕੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਤੋਂ ਪਿੱਛੋਂ ਹਰਪਾਲ ਸਿੰਘ ਸੰਧਾਵਾਲੀਆ ਨੇ ਹਾਜ਼ਰੀਨ ਨਾਲ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਨ ਦੇ ਨਾਲ ਕੱਝ ਕਵਿਤਾਵਾਂ ਸਾਂਝੀਆਂ ਕੀਤੀਆਂ।ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੰਜਾਬੀ ਵਿਭਾਗ ਦੇ ਮੁੱਖੀ ਡਾ: ਆਤਮ ਰੰਧਾਵਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਇਸ ਕਵਿਤਾ ਦੀ ਸਿਫ਼ਤ ਕਰਦਿਆਂ ਕਿਹਾ ਕਿ ਇਹ ਬਿਨਾਂ ਬਹੁਤੇ ਅਲੰਕਾਰਾਂ ਦੀ ਵਰਤੋਂ ਦੇ ਆਡੰਬਰ, ਸਾਦੀ ਭਾਸ਼ਾ ਵਿੱਚ ਲਿਖੀ ਗਈ ਵਧੀਆ ਲੋਕ ਪੱਖੀ ਕਵਿਤਾ ਹੈ।ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀ ਡਾਇਰੈਕਟਰ ਡਾ: ਸੁਖਬੀਰ ਕੌਰ ਮਾਹਲ ਨੇ ਵੀ ਇਸ ਕਵਿਤਾ ਦੀ ਸਿਫ਼ਤ ਕੀਤੀ ਤੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ।ਇਸ ਤੋਂ ਪਿੱਛੋਂ ਡਾ: ਆਤਮ ਰੰਧਾਵਾ ਦਾ ਸਨਮਾਨ ਕੀਤਾ ਗਿਆ।ਹਰਪਾਲ ਸੰਧਾਵਾਲੀਆ ਨੂੰ ਵੀ ਏਕਮ ਸਾਹਿਤ ਮੰਚ ਵਲੋਂ ਸਨਮਾਨਿਤ ਕੀਤਾ ਗਿਆ ਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਡਾ: ਬਲਜੀਤ ਰਿਆੜ ਨੇ ਵਧੀਆ ਮੰਚ ਸੰਚਾਲਨ ਕੀਤਾ।
                 ਇਸ ਮੌਕੇ ਡਾ: ਮੋਹਨ ਬੇਗੋਵਾਲ, ਰਾਜਖੁਸ਼ਵੰਤ ਸਿੰਘ ਸੰਧੂ, ਸਤਿੰਦਰ ਸਿੰਘ ਓਠੀ, ਨਿਰਮਲ ਅਰਪਨ, ਕੁਲਬੀਰ ਸਿੰਘ ਸੂਰੀ, ਮਨਮੋਹਨ ਸਿੰਘ ਬਾਸਰਕੇ, ਜਸਵੰਤ ਧਾਪ ਕੁਲਵੰਤ ਸਿੰਘ ਅਣਖੀ, ਹਰਜੀਤ ਸਿੰਘ, ਰਾਜਿੰਦਰ ਸਿੰਘ ਭਖਨਾ, ਹਰਮੀਤ ਆਰਟਿਸਟ, ਜਸਪਾਲ ਕੌਰ, ਪਰਵੀਨ ਠਾਕੁਰ, ਰਾਜਵੰਤ ਬਾਜਵਾ, ਜਸਬੀਰ ਕੌਰ, ਜੋਬਨਰੂਪ ਛੀਨਾ, ਸੁਜਾਤਾ, ਗੁਰਿੰਦਰ ਕੌਰ ਤੇ ਅਜੀਤ ਸਿੰਘ ਨਬੀਪੁਰੀ ਮੌਜ਼ੂਦ ਸਨ।ਗੁਰਦਾਸ ਪੁਰ ਤੋਂ ਉਚੇਚੇ ਤੌਰ ‘ਤੇ ਆਏ ਗਗਨਦੀਪ ਸਿੰਘ ਮੀਡੀਆ ਕੋਆਰਡੀਨੇਟਰ, ਨਰਿੰਦਰ ਨੂਰ, ਗੁਰਵਲਦੀਪ ਸਿੰਘ ਤੇ ਗੁਰਨਾਮ ਸਿੰਘ ਡੀ.ਐਮ.ਵੀ ਹਾਜ਼ਰ ਰਹੇ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …