ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵੱਲੋਂ ਮਾਨਵਤਾ ਨੂੰ ਸਮਰਪਿਤ 8ਵਾਂ ਅੰਤਰਰਾਸ਼਼ਟਰੀ ਯੋਗ ਦਿਵਸ ਉਤਸ਼ਾਹ
ਨਾਲ ਮਨਾਇਆ ਗਿਆ।ਸਕੂਲ ਦੇ ਵਿਹੜੇ ਵਿੱਚ ਯੋਗ ਕਿਰਿਆਵਾਂ ਵਿੱਚ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਭਾਗ ਲਿਆ।ਇਸ ਸੈਸ਼ਨ ਵਿੱਚ ਅਲੋਮਸ਼ਵਿਲੋਮ, ਪ੍ਰਣਾਯਾਮ ਅਤੇ ਬ੍ਰਾਹਮਰੀ ਪ੍ਰਣਾਯਾਮ ਕਰਵਾਇਆ ਗਿਆ।ਸਰੀਰ ਨੂੰ ਫਿੱਟ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਸਕੂਲ ਦੇ ਯੋਗ ਗੁਰੂ ਵੱਲੋਂ ਸੂਰਯ ਨਮਸਕਾਰ, ਚੱਕਰ ਆਸਣ, ਪਰਬਤ ਆਸਣ, ਭੁਜੰਗ ਆਸਣ, ਤਾੜ ਆਸਣ, ਹਾਸ ਯੋਗ, ਲੰਬੇ ਤੇ ਡੂੰਘੇ ਸਾਹ ਅਤੇ ਤਾੜੀਆਂ ਮਾਰਨ ਦਾ ਅਭਿਆਸ ਕਰਵਾਇਆ ਗਿਆ।ਸੈਸ਼ਨ ਦਾ ਅੰਤ ਸ਼ਾਂਤੀ ਪਾਠ ਨਾਲ ਕੀਤਾ ਗਿਆ।
ਪੰਜਾਬ ਜ਼ੋਨ-ਏ ਦੇ ਖੇਤਰੀ ਅਫ਼ਸਰ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਨੇ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਸ਼ਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਕਿਹਾ ਕਿ ਯੋਗਾ ਸਾਡਾ ਮਾਨਸਿਕ, ਸਰੀਰਕ ਅਤੇ ਅਧਿਆਤਮਕ ਵਿਕਾਸ ਕਰਦਾ ਹੈ।ਇਸ ਨੂੰ ਆਪਣੇ ਨਿਤਨੇਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ ।
ਸਕੂਲ ਦੀ ਕਾਰਜਕਾਰੀ ਅਧਿਆਪਕਾ ਇੰਚਾਰਜ ਡਾ. ਰੇਸ਼ਮ ਸ਼ਰਮਾ ਨੇ ਡਾ. ਨੀਲਮ ਕਾਮਰਾ ਤੇ ਡਾ. ਪੁਸ਼ਪਿੰਦਰ ਵਾਲੀਆ ਦਾ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਯੋਗ ਦਾ ਨਿੱਤ ਅਭਿਆਸ ਕਰਦੇ ਹਨ ਉਨ੍ਹਾਂ ਦੀ ਸੋਚ ਪਵਿੱਤਰ ਹੁੰਦੀ ਹੈ ਅਤੇ ਉਹ ਨਸਿ਼ਆਂ ਤੋਂ ਬਚੇ ਰਹਿੰਦੇ ਹਨ ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media