Saturday, July 12, 2025
Breaking News

ਸਹੋਦਿਆ ਸਕੂਲ ਅਥਲੈਟਿਕ ਮੀਟ ਵਿੱਚ ਸੇਂਟ ਸੋਲਜ਼ਰ ਨੇ ਜਿੱਤੀ ਓਵਰ ਆਲ ਟਰਾਫੀ

PPN0112201412
ਜੰਡਿਆਲਾ ਗੁਰੂ, 1 ਦਸੰਬਰ (ਹਰਿੰਦਰਪਾਲ ਸਿੰਘ)  ਡੀ.ਪੀ.ਐਸ ਸਕੂਲ ਮਾਨਾਵਾਲਾ ਵੱਲੋਂ ਸਹੋਦਿਆ ਸਕੂਲ ਕੰਪਲੈਕਸ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀ ਐਥਲੈਟਿਕ ਮੀਟ 28 ਅਤੇ 29 ਨਵੰਬਰ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਕਰਵਾਈ ਗਈ, ਜਿਸ ਵਿੱਚ 12 ਸਕੂਲਾਂ ਨੇ ਭਾਗ ਲਿਆ।ਐਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ ਦੌੜ, ਲੰਬੀ ਛਾਲ, ਸ਼ਾਟ ਪੁੱਟ, ਰਿਲੇਅ ਹਾਈ ਜੰਪ ਦੀ ਪ੍ਰਤੀਯੋਗਤਾ ਕਰਵਾਈ ਗਈ।ਇਸ ਪ੍ਰਤੀਯੋਗਤਾ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਦੀ ਟੀਮ ਨੇ 125 ਅੰਕ ਲੈ ਕੇ ਓਵਰ ਆਲ ਟਰਾਫੀ ਜਿੱਤੀ।ਗੁਰੂ ਤੇਗ ਬਹਾਦਰ ਖਾਨਕੋਟ ਨੇ 55 ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸz: ਦਲਜੀਤ ਸਿੰਘ ਐਚ.ਓ.ਡੀ. (ਖੇਡ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਅਤੇ ਡੀ.ਪੀ.ਐਸ ਪ੍ਰਿੰਸੀਪਲ ਸੰਗੀਤਾ ਸਿੰਘ, ਨੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਡਾਇਰੈਕਟਰ ਸz: ਮੰਗਲ ਸਿੰਘ ਕਿਸ਼ਨਪੁਰੀ ਤੇ ਪ੍ਰਿੰਸੀਪਲ ਅਮਰਪ੍ਰੀਤ ਨੂੰ ਮੈਡਲ ਅਤੇ ਟਰਾਫੀ ਭੇਟ ਕੀਤੀ।ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੀ ਹਰਨੂਰ ਕੌਰ ਰੰਧਾਵਾ, ਮਨਪ੍ਰੀਤ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਆਪਣੀ-ਆਪਣੀ ਖੇਡ ਵਿੱਚ ਬੈਸਟ ਪਲੇਅਰ ਚੁਣੇ ਗਏ।ਡਾਇਰੈਕਟਰ ਮੰਗਲ ਸਿੰਘ ਨੇ ਓਵਰ ਆਲ ਟਰਾਫੀ ਜਿੱਤਣ ‘ਤੇ ਸਕੂਲ ਦੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।ਉਨਾਂ ਕਿਹਾ ਕਿ ਐਥਲੈਟਿਕ ਮੀਟ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਹ ਇੱਕ ਬਹੁਤ ਵਧੀਆ ਸਾਬਤ ਹੋਈ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply