Tuesday, January 7, 2025
Breaking News

ਜਦੋਂ ਸਰਕਾਰੀ ਬੋਰਡ ਉੱਪਰ ਹੀ ਲਗਾ ਦਿੱਤਾ ਵਧਾਈ ਦਾ ਬੋਰਡ

PPN0112201411
ਜੰਡਿਆਲਾ ਗੁਰੂ, 1 ਦਸੰਬਰ (ਹਰਿੰਦਰਪਾਲ ਸਿੰਘ)  ਹਾਈ ਵੇਅ ‘ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸੜਕ ਦੇ ਕਿਨਾਰੇ ਜਾਂ ਸਾਹਮਣੇ ਕੋਈ ਵੀ ਰਾਜਨੀਤਿਕ ਜਾਂ ਫਿਲਮੀ ਮਸ਼ਹੂਰੀ ਦੇ ਬੋਰਡ ਆਦਿ ਨਾ ਲਗਾਉਣ ਸਬੰਧੀ ਸਖਤ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਪਰ ਸਿਆਸੀ ਆਗੂਆਂ ਉੱਪਰ ਸ਼ਾਇਦ ਇਹ ਹੁਕਮ ਲਾਗੂ ਨਹੀਂ ਹੁੰਦੇ।ਅਜਿਹਾ ਹੀ ਇੱਕ ਮਾਮਲਾ ਉਸ ਸਮੇਂ ਧਿਆਨ ਵਿੱਚ ਆਇਆ ਜਦ  ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਨਿਊ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਨੂੰ ਜਾਂਦੀ ਸੜਕ ‘ਤੇੇ ਲੱਗੇ ਸਰਕਾਰੀ ਬੋਰਡ ਉੱਪਰ ਹੀ ਆਪਣਾ ਬੋਰਡ ਲਗਾ ਕੇ ਨਵੇਂ ਨਿਯੁੱਕਤ ਹੋਏ ਯੂਥ ਅਕਾਲੀ ਆਗੂ ਨੂੰ ‘ਜੀ ਆਇਆ ਨੁੰ’ ਕਹਿੰਦਿਆਂ ਵਧਾਈਆਂ ਦਿੱਤੀਆ ਗਈਆਂ ਹਨ।ਇਹ ਸਰਕਾਰੀ ਬੋਰਡ ਅੰਮ੍ਰਿਤਸਰ ਤਾਰਾਂ ਵਾਲੇ ਪੁੱਲ ਤੋਂ ਤਰਨਤਾਰਨ ਅਤੇ ਫਿਰੋਜਪੁਰ ਨੂੰ ਮੁੜਦੀ ਸੜਕ ਦੇ ਰਸਤੇ ਨੂੰ ਦਰਸਾ ਰਿਹਾ ਸੀ। ਪਰ ਹਲਕਾ ਰਾਜਾਸਾਂਸੀ ਦੇ ਸ਼ਾਇਦ ਇਹ ਅਕਾਲੀ ਆਗੂ ਹਾਈਕੋਰਟ ਦੇ ਹੁਕਮਾਂ ਨੁੰ ਟਿੱਚ ਸਮਝਦੇ ਹੋਏ ਇਸ ਉੱਪਰ ਆਪਣਾ ਅਧਿਕਾਰ ਜਮ੍ਹਾਂ ਰਹੇ ਹਨ। ਇਸ ਸਬੰਧੀ ਯੂਥ ਅਕਾਲੀ ਆਗੂ ਦਾ ਕਹਿਣਾ ਹੈ ਕਿ ਅਜਿਹਾ ਕੋਈ ਬੋਰਡ ਉਨਾਂ ਦੇ ਧਿਆਨ ਵਿੱਚ ਨਹੀਂ ਆਇਆ ਤੇ ਨਾ ਹੀ ਉਨਾਂ ਨੇ ਲਗਵਾਇਆ ਹੈ।

Check Also

ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …

Leave a Reply