Saturday, May 24, 2025
Breaking News

ਸਰਕਾਰੀ ਕੰਨਿਆ ਸੀਨੀ. ਸੈਕੰ. ਸਮਾਰਟ ਸਕੂਲ ਮਾਲ ਰੋਡ ਵਿਖੇ ਸਕੂਲ ਪੱਧਰੀ ਗਣਿਤ ਮੇਲਾ

ਜੁਆਇੰਟ ਕਮਿਸ਼ਨਰ ਇਨਕਮ ਟੈਕਸ ਐਸ.ਐਮ ਸੁਰਿੰਦਰ ਨਾਥ ਸਨ ਮੁੱਖ ਮਹਿਮਾਨ

ਅੰਮ੍ਰਿਤਸਰ, 29 ਜੁਲਾਈ ( ਜਗਦੀਪ ਸਿੰਘ ਸੱਗੂ) – ਐਸ.ਸੀ.ਈ.ਆਰਟੀ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਸ.ਕੰ.ਸ.ਸ ਸਮਾਰਟ ਸਕੂਲ ਮਾਲ ਰੋਡ ਵਿਖੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਇੱਕ ਰੋਜ਼ਾ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਕੂਲ ਦੀਆਂ ਛੇਵੀਂ ਤੋਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਸਮਾਰੋਹ ਦਾ ਸ਼ੁਭਆਰੰਭ ਮੁੱਖ ਮਹਿਮਾਨ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਐਸ.ਐਮ ਸੁਰਿੰਦਰ ਨਾਥ ਵਲੋਂ ਕੀਤਾ ਗਿਆ।ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ ਆਸੀਸ਼ ਸੋਲਾਂਕੀ, ਇਨਕਮ ਟੈਕਸ ਆਫਸਰ ਜੈ ਕਾਂਤ, ਇੰਸਪੈਕਟਰ ਸੰਤੋਸ਼ ਕੁਮਾਰ ਅਤੇ ਇੰਸਪੈਕਟਰ ਕ੍ਰਿਸ਼ਨ ਨੇ ਬਤੌਰ ਵਿਸ਼ੇਸ ਮਹਿਮਾਨ ਸ਼ਿਰਕਤ ਕੀਤੀ।
                 ਮੁੱਖ ਮਹਿਮਾਨ ਐਸ.ਐਮ ਸੁਰਿੰਦਰ ਨਾਥ ਨੇ ਵਿਦਿਆਰਥਣਾਂ ਵਲੋਂ ਬਣਾਏ ਗਣਿਤ ਮਾਡਲਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਮੇਹਨਤ ਕਰਨ ਲਈ ਪੇ੍ਰਰਿਤ ਕਰਦਿਆਂ ਆਪਣੀਆਂ ਸ਼ੁੱਭਇਛਾਵਾਂ ਦਿੱਤੀਆਂ।ਗਣਿਤ ਮਾਡਲਾਂ ਨੂੰ ਤਿਆਰ ਕਰਨ ਅਤੇ ਮੇਲੇ ਦੇ ਆਯੋਜਨ ਵਿੱਚ ਸਕੂਲ ਦੇ ਅਧਿਆਪਕ ਰਾਜਵਿੰਦਰ ਸਿੰਘ, ਸ੍ਰੀਮਤੀ ਨੀਤੀ ਧਵਨ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਨੀਰਜ਼ ਸ਼ਰਮਾ, ਮਿਸ ਇੱਤੀ ਸ਼ਰਮਾ, ਸ੍ਰੀਮਤੀ ਸਤਵੰਤ ਕੌਰ ਅਤੇ ਸ੍ਰੀਮਤੀ ਜਸਕਿਰਨ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।
             ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੇਲੇ ਦੀ ਸਫਲਤਾ ਦਾ ਸਿਹਰਾ ਸਕੂਲ ਦੇ ਗਣਿਤ ਅਧਿਆਪਕਾਂ ਦੀ ਸਮੱਚੀ ਟੀਮ ਨੂੰ ਦਿੰਦੇ ਹੋਏ ਵਿਦਿਆਰਥਣਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …