ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ ਪੰਜਾਬ ਖੇਡ ਮੇਲੇ ਕਰਵਾਏ ਜਾ ਰਹੇ ਹਨ।ਜਿਸ ਦਾ ਉਦੇਸ਼ ਪੰਜਾਬ ਦੇ ਹਰ
ਇੱਕ ਵਸਨੀਕ ਨੂੰ ਖੇਡਾਂ ਨਾਲ ਜੋੜਨਾ ਹੈ।ਜਿਸ ਅਧੀਨ ਜਿਲ੍ਹਾ ਅੰਮ੍ਰਿਤਸਰ ‘ਚ ਵੀ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ ਤੇ ਫਿਰ ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣੇ ਹਨ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੰਜਾਬ ਖੇਡ ਮੇਲੇ 2022 ਕਰਵਾਉਣ ਲਈ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਮੇਲੇ ਦਾ ਉਦਘਾਟਨੀ ਸਮਾਗਮ 29 ਅਗਸਤ 2022 ਨੂੰ ਜਲੰਧਰ ਵਿਖੇ ਕੀਤਾ ਜਾਵੇਗਾ।ਖਿਡਾਰੀਆਂ ਦੀ ਰਜਿਸਟਰੇਸ਼ਨ ਲਈ ਪ੍ਰਕਿਰਿਆ 11 ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ 25 ਅਗਸਤ ਤੱਕ ਚੱਲੇਗੀ।ਆਫਲਾਈਨ ਫਾਰਮ ਜਿਲ੍ਹਾ ਖੇਡ ਦਫਤਰ ਅੰਮ੍ਰਿਤਸਰ, ਸਕੂਲਾਂ ਅਤੇ ਸੁਵਿਧਾ ਸੈਂਟਰ ਵਿੱਚੋਂ ਵੀ ਲਏ ਜਾ ਸਕਦੇ ਹਨ।
ਉਹਨਾ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ 1 ਸਤੰਬਰ ਤੋਂ 10 ਸਤੰਬਰ 2022 ਤੱਕ ਅਤੇ ਜਿਲ੍ਹਾ ਪੱਧਰੀ ਟੂਰਨਾਮੈਂਟ 12 ਸਤੰਬਰ ਤੋਂ 22 ਸਤੰਬਰ ਤੱਕ ਕਰਵਾਏ ਜਾਣਗੇ।ਉਹਨਾਂ ਦੱਸਿਆ ਕਿ ਪੰਜਾਬ ਖੇਡ ਮੇਲੇ ਦਾ ਰਾਜ ਪੱਧਰੀ ਟੂਰਨਾਮੈਂਟ 10 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣਗੇ।ਇਹਨਾਂ ਖੇਡ ਮੇਲਿਆਂ ਵਿੱਚ ਕਿਸੇ ਵੀ ਉਮਰ ਦਾ ਖਿਡਾਰੀ ਜਾਂ ਆਮ ਜਨਤਾ ਵਿਚੋਂ ਕੋਈ ਵੀ ਵਰਗ ਅੰਡਰ-14,17,21 ਜਾਂ ਇਸ ਤੋਂ ਉਪਰ 21 ਤੋਂ 40 ਸਾਲ ਵਰਗ, 41 ਤੋਂ 50 ਸਾਲ ਵਰਗ ਅਤੇ 50 ਸਾਲ ਤੋਂ ਵੱਧ ਵਾਲੀਬਾਲ, ਬੈਡਮਿੰਟਨ ਅਤੇ ਐਥਲੈਟਿਕਸ ਖੇਡਾਂ ਵਿੱਚ ਭਾਗ ਲੈ ਸਕਦੇ ਹਨ।ਖਿਡਾਰੀ ਆਪਣੇ ਨਾਲ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਗੇ।ਇਹਨਾਂ ਮੁਕਾਬਲਿਆਂ ਲਈ ਉਮਰ 1 ਜਨਵਰੀ 2022 ਦੇ ਆਧਾਰ ਤੇ ਲਈ ਜਾਵੇਗੀ ਅਤੇ ਖਿਡਾਰੀਆਂ ਨੂੰ ਖੇਡ ਸਥਾਨ ‘ਤੇ ਆਪਣੇ ਤੌਰ ‘ਤੇ ਪਹੁੰਚਣਾ ਹੋਵੇਗਾ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media