ਜਿਲ੍ਹਾ ਪਠਾਨਕੋਟ ‘ਚ ਪ੍ਰਸਾਸ਼ਨ ਵਲੋਂ ਸੱਤ ਸਥਾਨ ਕੀਤੇ ਨਿਰਧਾਰਿਤ
ਪਠਾਨਕੋਟ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਹਰਬੀਰ ਸਿੰੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜਿਲ੍ਹਾ ਪਠਾਨਕੋਟ ਵਿੱਚ ਪਟਾਕਿਆਂ ਦੀ
ਵਿਕਰੀ ਅਤੇ ਸਟੋਰ ਕਰਨ ਸਬੰਧੀ ਡਰਾਅ ਜਿਲ੍ਹਾ ਪ੍ਰਸਾਸਨ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ‘ਚ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਪ੍ਰਧਾਨਗੀ ਵਿੱਚ ਕੱਢੇ ਗਏ।
ਉਨ੍ਹਾਂ ਦੱਸਿਆ ਕਿ ਦੀਵਾਲੀ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪਠਾਨਕੋਟ ਵਿੱਚ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ 7 ਲਾਇਸੈਂਸ ਜਾਰੀ ਕੀਤੇ ਗਏ ਹਨ, ਜਿਸ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਡਰਾਅ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੱਢੇ ਗਏ ਹਨ।ਚੁਣੇ ਗਏ ਵਿਅਕਤੀਆਂ ਵਿੱਚ ਅਭਿਸੇਕ ਸਿੰਘ ਸਪੁੱਤਰ ਕੁਲਵਿੰਦਰ ਸਿੰਘ, ਮੁਕੇਸ਼ ਅਗਰਵਾਲ ਸਪੁੱਤਰ ਅਮੀਰ ਚੰਦ, ਗਗਨਕਾਂਤ ਮਹਾਜਨ ਸਪੁੱਤਰ ਬੂਟਾ ਮੱਲ, ਸੰਦੀਪ ਸਪੁੱਤਰ ਮੋਹਣ ਲਾਲ, ਮੁਨੀਸ ਮਹਾਜਨ ਸਪੁੱਤਰ ਤਿਲਕ ਰਾਜ, ਗੋਰਵ ਮਹਾਜਨ ਸਪੁੱਤਰ ਓਮ ਪ੍ਰਕਾਸ਼ ਅਤੇ ਭਾਨੂੰ ਸਰਮਾ ਸਪੁੱਤਰ ਸਾਂਤੀ ਸਵਰੂਪ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਪਟਾਕਿਆਂ ਦੀ ਵਿਕਰੀ ਲਈ ਡਰਾਅ ਕੱਢੇ ਗਏ ਹਨ, ਉਹ ਨਿਰਧਾਰਤ ਸੱਤ ਦੇ ਸੱਤ ਸਥਾਨਾਂ ‘ਤੇ ਵੀ ਪਟਾਕਿਆਂ ਦੀ ਵਿਕਰੀ ਲਈ ਸਟਾਲ ਲਗਾ ਸਕਦੇ ਹਨ। ਇਨਾਂ ਸਥਾਨਾਂ ਵਿੱਚ ਮਾਰਕਫੈਡ ਗਰਾਉਂਡ ਨਰੋਟ ਜੈਮਲ ਸਿੰਘ, ਟਰੱਕ ਯੂਨੀਅਨ ਪਠਾਨਕੋਟ, ਪਲੇ ਗਰਾਉਂਡ ਐਸ.ਡੀ ਸਕੂਲ ਈਸਾ ਨਗਰ ਪਠਾਨਕੋਟ, ਬਿਜਲੀ ਗਰਾਉਂਡ ਸੁਜਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ, ਖੇਡ ਮੈਦਾਨ ਨਣਦੀਕ ਸ਼ਮਸ਼ਾਨ ਘਾਟ ਭੂਣ ਧਾਰ ਕਲ੍ਹਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਸਥਾਨ ਸ਼ਾਮਲ ਹਨ।ਹਰੇਕ ਸਟਾਲ ਦੀ 10 ਫੁੱਟ ਚੋੜਾਈ ਅਤੇ 15 ਫੁੱਟ ਲੰਬਾਈ ਹੋਵੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਪਟਾਕਿਆਂ ਦੀ ਵਿਕਰੀ ਕੀਤੀ ਜਾਵੇਗੀ, ਉਥੇ ਫਲੈਕਸ ਲਗਾ ਕੇ ਆਮ ਜਨਤਾ ਨੂੰ ਪਟਾਕਿਆਂ ਦੇ ਦੁਰਪ੍ਰਭਾਵ ਬਾਰੇ ਜਾਗਰੂਕ ਜਰੂਰ ਕਰਵਾਇਆ ਜਾਵੇ।ਪਟਾਕਾ ਵਿਕਰੇਤਾ ਵੱਲੋਂ ਹਰੇਕ ਦੁਕਾਨ ਤੇ 5-5 ਕਿਲੋ ਵਾਲੇ ਦੋ ਅੱਗ ਬੁਝਾਓ ਯੰਤਰ, ਪਾਣੀ ਦੀਆਂ ਬਾਲਟੀਆਂ ਅਤੇ ਰੇਤਾਂ ਦੀਆਂ ਬਾਲਟੀਆਂ ਉਪਲੱਬਧ ਹੋਣ।ਉਨ੍ਹਾਂ ਕਿਹਾ ਕਿ ਜਿਸ ਸਥਾਨ ‘ਤੇ ਪਟਾਕਿਆਂ ਦੀ ਵਿਕਰੀ ਹੋਵੇਗੀ, ਉਹ ਖੇਤਰ ਪੂਰੀ ਤਰ੍ਹਾਂ ਨਾਲ ਨੋ ਸਮੋਕਿੰਗ ਏਰੀਆ ਹੋਵੇਗਾ। ਅਗਰ ਕੋਈ ਸਮੋਕਿੰਗ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ।
Punjab Post Daily Online Newspaper & Print Media