ਸਮਰਾਲਾ, 14 ਅਕਤੂਬਰ (ਇੰਦਰਜੀਤ ਸਿੰਘ ਕੰਗ) -ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਨਾਲ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਹਰਪ੍ਰੀਤ ਬੁਜਕਰ ਦਾ ਨਵਾਂ ਟਰੈਕ ‘ਲੋ-ਫਾਈ ਜੱਟਸ’, ਜੀ.ਐਸ ਰਿਕਾਰਡ ਵਲੋਂ ਜਸਪ੍ਰੀਤ ਗਰੇਵਾਲ ਦੀ ਰਹਿਨੁਮਾਈ ਹੇਠ 16 ਅਕਤੂਬਰ ਨੂੰ ਸ਼ਾਮ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਇਸ ਨਵੇਂ ਪ੍ਰੋਜੈਕਟ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁੱਖ ਕੱਤਰੀ ਅਤੇ ਗਾਇਕ ਹਰਪ੍ਰੀਤ ਬੁਜਕਰ ਨੇ ਦੱਸਿਆ ਕਿ ਇਹ ਗਾਣਾ ਗੀਤਕਾਰ ਜਿੰਦਰ ਕਾਨਪੁਰੀ ਦੁਆਰਾ ਕਲਮਬੱਧ ਕੀਤਾ ਗਿਆ ਹੈ।ਇਸ ਟਰੈਕ ਨੂੰ ਸੰਗੀਤ ਨਾਲ ਜਸਰਾਜ ਲੇਲਣਾ ਨੇ ਸ਼ਿੰਗਾਰਿਆ ਹੈ।ਪ੍ਰੋਡਿਊਸਰ ਜਸਪ੍ਰੀਤ ਗਰੇਵਾਲ ਦੀ ਰਹਿਨੁਮਾਈ ਵਿੱਚ ਗੀਤ ਦੇ ਡਾਇਰੈਕਟਰ ਨੀਰਜ਼ ਲਿਬੜਾ ਅਤੇ ਅਸਿਸਟੈਂਟ ਡਾਇਰੈਕਟਰ ਅਕਾਸ਼ ਕਲਿਆਣ ਨੇ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਕਣ ਕਰਕੇ ਇਸ ਨੁੰ ਤਿਆਰ ਕੀਤਾ ਹੈ।ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਗਾਣਾ ਨੌਜਵਾਨ ਦਿਲਾਂ ਦੀ ਧੜਕਣ ਬਣੇਗਾ ਅਤੇ ਪਰਿਵਾਰ ‘ਚ ਬੈਠ ਕੇ ਸੁਣਨ ਵਾਲਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …