ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਛੋਟੇ ਭਰਾ ਸੁਖਬੀਰ ਸਿੰਘ (49) ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ।ਉਹ ਆਪਣੇ ਪਿੱਛੇ ਪਤਨੀ ਅਮਨਜੀਤ ਕੌਰ ਤੇ ਇੱਕ ਬੇਟੀ ਤਨਬੀਰ ਕੌਰ ਛੱਡ ਗਏ। ਜਸਬੀਰ ਸਿੰਘ ਪੱਟੀ ਜੋ ਕਿ ਸੀਨੀਅਰ ਪੱਤਰਕਾਰ ਹਨ ਦੇ ਛੋਟੇ ਭਰਾ ਸੁਖਬੀਰ ਸਿੰਘ ਜੋ ਕਿ ਪੇਸ਼ੇ ਤੋਂ ਮਕੈਨਿਕ ਸਨ। ਰਾਤ ਸਮੇਂ ਖਾਣਾ ਖਾ ਕੇ ਉਹ ਪਰਿਵਾਰ ਨਾਲ ਗੱਲਬਾਤ ਕਰਕੇ ਸੁੱਤੇ ਪਰ ਸਵੇਰ ਸਮੇਂ ਉਠੇ ਹੀ ਨਹੀਂ।ਜਿਕਰਯੋਗ ਹੈ ਕਿ ਜਸਬੀਰ ਸਿੰਘ ਪੱਟੀ ਚਾਰ ਭੈਣ ਭਰਾ ਹਨ।ਜਿਹਨਾ ਵਿੱਚੋਂ ਵੱਡੀ ਭੈਣ ਦਾ ਦਿਹਾਂਤ ਹੋ ਚੁੱਕਾ ਹੈ।ਹੁਣ ਪਰਿਵਾਰ ਵਿੱਚੋਂ ਸਭ ਤੋਂ ਛੋਟੇ ਸੁਖਬੀਰ ਸਿੰਘ ਦਾ ਦਿਹਾਂਤ ਹੋਣ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ।ਪਿੰਡ ਅਕਬਰਪੁਰਾ ਰਹਿੰਦਾ ਉਨਾਂ ਦਾ ਇੱਕ ਭਰਾ ਸਾਬਕਾ ਸਰਪੰਚ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਕਰਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …