Friday, November 22, 2024

ਗਲੋਬਲ ਪੰਜਾਬੀ ਐਸੋਸੀਏਸ਼ਨ ਵਲੋਂ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਪ੍ਰਾਜੈਕਟ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਗਲੋਬਲ ਪੰਜਾਬੀ ਐਸੋਸੀਏਸ਼ਨ (ਜੀ.ਪੀ.ਏ) ਨੇ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਰੋਪਵੇਅ ਪ੍ਰਾਜੈਕਟ ਦਾ ਨੀਂਹ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਐਸੋਸੀਏਸ਼ਨ ਦੇ ਆਜੀਵਨ ਸਰਪ੍ਰਸਤ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਆਪਣੇ ਹਨ, ਉਨਾਂ ਨੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਕੇ ਇੱਕ ਵਾਰ ਫਿਰ ਭਾਈਚਾਰੇ ਪ੍ਰਤੀ ਆਪਣਾ ਪਿਆਰ ਦਿਖਾਇਆ ਹੈ, ਜੋ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ।
ਉਨਾਂ ਕਿਹਾ ਕਿ ਗੋਬਿੰਦਘਾਟ ਅਤੇ ਹੇਮਕੁੰਟ ਸਾਹਿਬ ਦੇ ਵਿਚਕਾਰ ਰੋਪਵੇਅ ਦੀ ਮਨਜ਼ੂਰੀ ਨਾਲ ਵਿਸ਼ਵ ਭਰ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ‘ਚ ਖੁਸ਼ੀ ਪਾਈ ਜਾ ਰਹੀ ਹੈ।ਐਸੋਸੀਏਸ਼ਨ ਦੇ ਪ੍ਰਧਾਨ ਅਤੇ ਯੁਨਾਇਟਿਡ ਕਿੰਗਡਮ ਸਥਿਤ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿੱਖ ਭਾਈਚਾਰੇ ਨੂੰ ਦੀਵਾਲੀ ਦਾ ਇਸ ਤੋਂ ਵਧੀਆ ਤੋਹਫ਼ਾ ਨਹੀਂ ਦੇ ਸਕਦੇ ਸਨ।
ਜੀ.ਪੀ.ਏ ਦੇ ਉਪ ਪ੍ਰਧਾਨ ਕਰਨਲ ਜੈਬੰਸ ਸਿੰਘ (ਸੇਵਾਮੁਕਤ), ਇੱਕ ਫੌਜੀ ਤੇ ਪੱਤਰਕਾਰ ਲੇਖਕ ਨੇ ਕਿਹਾ ਕਿ ਸਾਡੇ ਸਭ ਤੋਂ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਗੋਵਿੰਦਘਾਟ ਅਤੇ ਹੇਮਕੁੰਟ ਸਾਹਿਬ ਦੇ ਵਿਚਕਾਰ ਪ੍ਰਵਾਨਿਤ ਰੋਪਵੇਅ ਪੈਦਲ ਲੰਮੀ ਯਾਤਰਾ ਕਰਨ ਵਿੱਚ ਅਸਮਰੱਥ ਸੰਗਤਾਂ ਨੂੰ ਤੀਰਥ ਯਾਤਰਾ ਦੀ ਸਹੂਲਤ ਦੇਣ ਤੋਂ ਇਲਾਵਾ ਇਸ ਖੇਤਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ।
ਜੀ.ਪੀ.ਏ ਦੇ ਸਕੱਤਰ ਡਾ: ਜਸਵਿੰਦਰ ਢਿੱਲੋਂ ਅਤੇ ਨੋਜਵਾਨ ਆਗੂ ਅਜੈਵੀਰ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਤਮ ਪਹਿਲਕਦਮੀ ਖਾਸ ਤੌਰ `ਤੇ ਨੌਜਵਾਨਾਂ ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਨ ਦੇ ਨਾਲ ਸੈਰ-ਸਪਾਟੇ ਵਿੱਚ ਕਰੀਅਰ ਬਣਾਉਣ ਲਈ ਇੱਕ ਮਹੱਤਵਪੂਰਨ ਰਾਹ ਵੀ ਖੋਲ੍ਹੇਗੀ।12.4 ਕਿਲੋਮੀਟਰ ਲੰਬਾ ਰੋਪਵੇਅ ਗੋਬਿੰਦਘਾਟ ਨੂੰ ਹੇਮਕੁੰਟ ਸਾਹਿਬ ਨਾਲ ਜੋੜੇਗਾ।ਇਸ ਵਿੱਚ ਪਿੰਡ ਪੁਲਾਣਾ, ਗੁਰਦੁਆਰਾ ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ ਘੰਗਰੀਆ ਵਿਖੇ ਸਟੇਸ਼ਨ ਹੋਣਗੇ, ਜੋ ਕਿ ਫੁੱਲਾਂ ਦੀ ਵੈਲੀ ਨੈਸ਼ਨਲ ਪਾਰਕ ਦਾ ਗੇਟਵੇਅ ਹੈ।

 

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …