Friday, June 12, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦਾ 36ਵੀਆਂ ਰਾਸ਼ਟਰੀ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਖਿਡਾਰਨਾਂ ਨੇ 29 ਸਤੰਬਰ ਤੋਂ 11 ਅਕਤੂਬਰ 2022 ਤੱਕ ਗੁਜਰਾਤ ‘ਚ ਆਯੋਜਿਤ 36ਵੀਂ ਰਾਸ਼ਟਰੀ ਖੇਡਾਂ ‘ਚ 6 ਗੋਲਡ ਮੈਡਲ, 1 ਸਿਲਵਰ ਮੈਡਲ ਅਤੇ 6 ਕਾਂਸੀ ਦੇ ਮੈਡਲਾਂ ਸਮੇਤ ਕੁੱਲ ਮੈਡਲ 13 ਮੈਡਲ ਜਿੱਤੇ ਹਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮਿਸ ਕਵਲਜੀਤ ਕੌਰ ਅਤੇ ਮਿਸ ਸੋਨੀਆ ਨੇ ਸੌਫਟਬਾਲ ‘ਚ ਗੋਲਡ ਮੈਡਲ ਜਿੱਤਿਆ, ਮਿਸ ਤਨਿਕਸ਼ਾ ਖਤਰੀ ਨੇ ਇੰਡੀਵੀਜ਼ੂਅਲ ਫਂੈਸਿੰਗ ‘ਚ ਗੋਲਡ ਮੈਡਲ, ਮਿਸ ਵਿੰਧਯਾ ਸੰਕਟ ਨੇ ਰੋਈਂਗ ‘ਚ 2 ਗੋਲਡ ਮੈਡਲ ਅਤੇ ਮਿਸ ਸ਼ੁਸ਼ੀਕਲਾ ਨੇ ਸਾਈਕਲਿੰਗ ਦੇ ਟਰੈਕ ਟੀਮ ਸਪਰਿੰਟ ਈਵੈਂਟ ‘ਚ ਇਕ ਗੋਲਡ ਮੈਡਲ ਜਿੱਤਿਆ।
ਮਿਸ ਪ੍ਰਭਜੋਤ ਕੌਰ ਨੇ ਟਰੈਕ ਟੀਮ ਪਰਸੂਟ ‘ਚ ਸਿਲਵਰ ਮੈਡਲ, ਮਿਸ ਤਨਿਕਸ਼ਾ ਖਤਰੀ ਅਤੇ ਮਿਸ ਸ਼ੀਤਲ ਦਲਾਲ ਨੇ ਫੈਂਸਿੰਗ ਟੀਮ ਇਵੈਂਟ ‘ਚ ਕਾਂਸੀ ਦਾ ਮੈਡਲ ਜਿੱਤਿਆ।ਮਿਸ ਅੰਜ਼ਲੀ ਸ਼ਿਵਹਰੇ ਨੇ ਰੋਈਂਗ ‘ਚ ਬ੍ਰੌਂਜ਼ ਮੈਡਲ, ਮਿਸ ਸ਼ੁਸ਼ੀਕਲਾ ਨੇ ਸਾਈਕਲਿੰਗ ਟੀਮ ਪਰਸੂਟ ‘ਚ ਬ੍ਰੌਂਜ਼ ਮੈਡਲ, ਦਾਨੋਲ ਪੂਜਾ ਬਾਬਨ ਨੇ ਟਰੈਕ ਟੀਮ ਪਰਸੂਟ ਅਤੇ ਰੋਡ ਟੀਮ ਮਾਸ ਸਟਾਰਟ ਇਵੈਂਟਸ ਆਫ ਸਾਈਕਲਿੰਗ ‘ਚ 2 ਕਾਂਸੀ ਦੇ ਮੈਡਲ ਜਿੱਤੇ।ਸਾਰੇ ਜੇਤੂਆਂ ਨੂੰ ਭਾਰਤ ਸਰਕਾਰ ਵੱਲੋਂ ਮੈਡਲ, ਸ਼ਾਲ, ਟਰਾਫੀਆਂ ਅਤੇ ਕਿੱਟਾਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਹ ਸਥਾਨ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਤਜਿੰਦਰ ਨਾਗਪਾਲ ਹਰਤੇਜ ਹਸਪਤਾਲ, ਡਾ. ਅਮਨਦੀਪ ਕੌਰ, ਅਮਨਦੀਪ ਹਸਪਤਾਲ ਅਤੇ ਸ਼੍ਰੀਮਤੀ ਬਲਬੀਰ ਕੌਰ ਬੇਦੀ, ਰੀਜੈਂਟਾ ਗਰੁੱਪ ਆਫ ਹੋਟਲਜ, ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਰਹੇ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …