Thursday, June 25, 2026

ਪੈਨਸ਼ਰਜ਼ ਜੁਆਇੰਟ ਫਰੰਟ ਵਲੋਂ ਲੁਧਿਆਣਾ ਵਿਖੇ 16 ਨੂੰ ਰੋਸ ਰੈਲੀ ਕਰਨ ਦਾ ਐਲਾਨ

ਰੋਸ ਰੈਲੀ ‘ਚ ਚਾਰ ਜ਼ਿਲ੍ਹੇ ਰੋਪੜ, ਮੋਗਾ, ਨਵਾਂ ਸ਼ਹਿਰ, ਲੁਧਿਆਣਾ ਜ਼ਿਲ੍ਹੇ ਕਰਨਗੇ ਸ਼ਮੂਲੀਅਤ – ਪ੍ਰੇਮ ਸਾਗਰ ਸ਼ਰਮਾ

ਸਮਰਾਲਾ, 7 ਨਵੰਬਰ (ਇੰਦਰਜੀਤ ਸਿੰਘ ਕੰਗ) – ਪ੍ਰੇਮ ਸਾਗਰ ਸ਼ਰਮਾ ਕਨਵੀਨਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਕਿਹਾ ਕਿ ਫਰੰਟ ਵਲੋਂ ਪੰਜਾਬ ਭਰ ਵਿੱਚ ਪੰਜ ਜ਼ੋਨਲ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ।ਜਿਸ ਵਿੱਚ ਲੁਧਿਆਣਾ ਵਿਖੇ 16 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸਵੇਰੇ 11:00 ਵਜੇ ਮੋਗਾ, ਨਵਾਂ ਸ਼ਹਿਰ, ਰੋਪੜ ਅਤੇ ਲੁਧਿਆਣਾ ਦੀਆਂ ਜ਼ਿਲ੍ਹਾ ਪੱਧਰੀ ਜਥੇਬੰਦੀਆਂ ਰੋਸ ਰੈਲੀ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ।ਜ਼ਿਲ੍ਹਾ ਲੁਧਿਆਣਾ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਵੀ ਹਿੱਸਾ ਲੈਣ ਲਈ ਬੇਨਤੀ ਕੀਤੀ ਗਈ ਹੈ।ਰੈਲੀ ਦਾ ਪ੍ਰਬੰਧ ਕਰਨ ਲਈ ਸੁਸ਼ੀਲ ਕੁਮਾਰ ਚੇਅਰਮੈਨ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਸੁਸ਼ੀਲ ਕੁਮਾਰ, ਦਰਸ਼ਨ ਸਿੰਘ ਉਟਾਲ, ਦਲੀਪ ਸਿੰਘ, ਪਵਿੱਤਰ ਸਿੰਘ, ਸੁਦਾਗਰ ਸਿੰਘ, ਤੀਰਥ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਹਨ।ਦਲੀਪ ਸਿੰਘ ਸਾਬਕਾ ਸਟੇਟ ਪ੍ਰਧਾਨ ਪੰਜਾਬ ਸਟੇਟ ਸਿੰਚਾਈ ਕਲੈਰੀਕਲ ਐਸੋਸੀਏਸ਼ਨ ਨੂੰ ਮੁੱਖ ਪ੍ਰਬੰਧਕ ਚੁਣਿਆ ਗਿਆ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਵਿੱਚੋਂ ਮੁੱਖ ਮੰਗਾਂ 2.59 ਦਾ ਗੁਣਾਂਕ ਦੇਣ, 38 ਫੀਸਦੀ ਮਹਿੰਗਾਈ ਰਾਹਤ ਦੇਣ ਅਤੇ ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ ਦੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਆਨਾ-ਕਾਨੀ, ਲਾਰਾ ਲੱਪਾ ਅਤੇ ਘੇਸਲ ਵੱਟ ਲਈ ਹੈ।ਜਿਸ ਕਾਰਨ ਪੰਜਾਬ ਭਰ ਦੇ ਪੈਨਸ਼ਨਰਾਂ ਵਿੱਚ ਬੇਚੈਨੀ ਅਤੇ ਗੁੱਸੇ ਦੀ ਲਹਿਰ ਦੌੜ ਗਈ ਹੈ।ਬੁਢਾਪੇ ਦੀ ਉਮਰੇ ਬੁੱਢੇ ਅਤੇ ਲਾਚਾਰ ਪੈਨਸ਼ਨਰਾਂ ਨੂੰ ਮਜ਼ਬੂਰੀਵੱਸ ਪੰਜਾਬ ਭਰ ਵਿੱਚ ਰੋਸ ਰੈਲੀਆਂ ਕਰਨ ਲਈ ਫੈਸਲਾ ਲੈਣਾ ਪਿਆ। ਉਨਾਂ ਕਿਹਾ ਕਿ ਰੈਲੀ ਸ਼ਾਂਤੀਪੂਰਨ ਹੋਵੇਗੀ ਅਤੇ 1.30 ਵਜੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਰੋਸ ਪੱਤਰ ਸਮੇਤ ਮੰਗ ਪੱਤਰ ਦੇਣ ਉਪਰੰਤ ਖਤਮ ਹੋਵੇਗੀ।ਇਸ ਰੋਸ ਰੈਲੀ ਵਿੱਚ ਚਾਹ ਦਾ ਲੰਗਰ ਅਤੁੱਟ ਵਰਤੇਗਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …