Sunday, April 27, 2025

ਇੰਸ: ਮੰਗਤ ਰਾਏ ਪ੍ਰਭਾਕਰ ਸ੍ਰੀ ਬ੍ਰਾਹਮਣ ਸਭਾ ਪੰਜਾਬ ਸਮਰਾਲਾ ਏਰੀਆ ਦੇ ਪ੍ਰਧਾਨ ਬਣੇ

ਸਮਰਾਲਾ ਇਕਾਈ ਬਾ੍ਰਹਮਣ ਸਮਾਜ ਦੇ ਉਥਾਨ ਲਈ ਕਰੇਗੀ ਕੰਮ – ਬਿਹਾਰੀ ਲਾਲ ਸੱਦੀ

ਸਮਰਾਲਾ, 7 ਨਵੰਬਰ (ਇੰਦਰਜੀਤ ਸਿੰਘ ਕੰਗ) – ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਦੀ ਅਗਵਾਈ ਹੇਠ ਮੀਟਿੰਗ ਸਥਾਨਕ ਪੁਰਾਣੀ ਦਾਣਾ ਮੰਡੀ ਸਮਰਾਲਾ ਵਿਖੇ ਕੀਤੀ ਗਈ, ਜਿਸ ਵਿੱਚ ਦਰਜਨ ਤੋਂ ਉਪਰ ਬ੍ਰਾਹਮਣ ਭਾਈਚਾਰੇ ਨੇ ਭਾਗ ਲਿਆ।ਇਸ ਸਮੇਂ ਸ੍ਰੀ ਬਾਹਮਣ ਸਭਾ ਪੰਜਾਬ (ਰਜਿ:) ਸਮਰਾਲਾ ਇਕਾਈ ਦੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ।
ਇਹ ਮੀਟਿੰਗ ਪ੍ਰੇਮ ਸਾਗਰ ਸ਼ਰਮਾ ਤੇ ਸੁਰਿੰਦਰ ਵਸਿਸ਼ਟ ਸੀਨੀਅਰ ਵਕੀਲ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਇੰਸ: ਮੰਗਤ ਰਾਏ ਪ੍ਰਭਾਕਰ (ਚਹਿਲਾਂ ਵਾਲੇ) ਨੂੰ ਸਮਰਾਲਾ ਏਰੀਆ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਪ੍ਰੇਮ ਸਾਗਰ ਸ਼ਰਮਾ ਨੂੰ ਮੁੱਖ ਸਰਪ੍ਰਸਤ, ਸੁਰਿੰਦਰ ਕੁਮਾਰ ਵਸਿਸ਼ਟ ਨੂੰ ਪ੍ਰੈਜੀਡੈਂਟ ਇਨ ਚੀਫ, ਪਰਮਜੀਤ ਸ਼ੁਕਲਾ ਜਨਰਲ ਸਕੱਤਰ, ਅਰੁਣ ਭਾਰਦਵਾਜ ਖਜਾਨਚੀ, ਰਾਮ ਪਾਲ ਸ਼ਰਮਾ ਪ੍ਰੈਸ ਸਕੱਤਰ ਚੁਣਿਆ ਗਿਆ।ਕਾਰਜ਼ਕਾਰੀ ਮੈਂਬਰ ਬਣਾਉਣ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ।ਜਨਰਲ ਸਕੱਤਰ ਬਿਹਾਰੀ ਲਾਲ ਨੇ ਬ੍ਰਾਹਮਣ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ।ਉਨਾਂ ਕਿਹਾ ਕਿ ਸਮਰਾਲਾ ਇਲਾਕੇ ਦੇ ਬ੍ਰਾਹਮਣ ਭਾਈਚਾਰੇ ਦੇ ਉਥਾਨ ਲਈ ਸਮਰਾਲਾ ਇਕਾਈ ਆਪਣਾ ਭਰਵਾਂ ਯੋਗਦਾਨ ਪਾਏਗੀ।ਅਗਲੀ ਮੀਟਿੰਗ ਵਿੱਚ ਯੂਥ ਵਿੰਗ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਅਤੇ ਸਮਰਾਲਾ ਸ਼ਹਿਰ ਅਤੇ ਇਲਾਕੇ ਦੇ ਬ੍ਰਾਹਮਣ ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।
ਮੀਟਿੰਗ ਵਿੱਚ ਸੁਸ਼ੀਲ ਕੁਮਾਰ ਸ਼ੁਕਲਾ, ਮਨਦੀਪ ਕੁਮਾਰ, ਰਾਮ ਨਾਥ, ਗਗਨਦੀਪ, ਰਵਿੰਦਰ ਕੁਮਾਰ, ਭਾਰਤ ਭੂਸ਼ਣ, ਜਸਜੀਤ ਸ਼ਰਮਾ, ਸ਼ਿਵਨੈਨ, ਸੁਖਵਿੰਦਰ ਕੁਮਾਰ, ਬਲਦੇਵ ਰਾਜ ਸ਼ਰਮਾ, ਮਨੋਜ ਕੁਮਾਰ, ਸਾਧੂ ਰਾਮ ਸੱਦੀ, ਮਨਦੀਪ ਕੁਮਾਰ ਚਿੱਟੂ, ਸੰਜੇ ਸ਼ਰਮਾ, ਅਸ਼ੋਕ ਕੁਮਾਰ ਚਹਿਲਾਂ, ਲਾਲੀ ਭਰਥਲਾ, ਅਦਿਤਿਆ ਪ੍ਰਭਾਕਰ, ਸ੍ਰੀਮਤੀ ਪੂਨਮ ਪ੍ਰਭਾਕਰ, ਬੌਬੀ ਹਲਵਾਈ, ਰੂਪ ਚੰਦ ਸ਼ਰਮਾ, ਤਰਸੇਮ ਲਾਲ ਬਗਲੀ, ਰੋਹਿਤ ਕਲਾਲ ਮਾਜਰਾ, ਬਿੱਟੂ ਕਲਾਲ ਮਾਜ਼ਰਾ, ਦੀਪੂ ਕਲਾਲ ਮਾਜਰਾ, ਸ਼ਿਵ ਕੁਮਾਰ ਸ਼ਰਮਾ ਉਟਾਲਾਂ, ਅਮਿਤ ਸ਼ਰਮਾ ਤੇ ਪ੍ਰਗਟ ਸ਼ਰਮਾ ਆਦਿ ਸ਼ਾਮਲ ਹੋਏ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …