ਸੰਗਰੂਰ, 15 ਨਵੰਬਰ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਅਕੇਡੀਆ ਵਰਲ਼ਡ ਸਕੂਲ ਵਿਖੇ ਵਿਦਿਆਰਥੀਆਂ ਨੇ ਚਿਲਡਰਨ ਡੇਅ ਮੌਕੇ
ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ।ਬੱਚਿਆਂ ਦੇ ਦਿਨ ਨੂੰ ਮੁੱਖ ਰੱਖਦੇ ਹੋਏ, ਇਸ ਪੂਰੇ ਪ੍ਰੋਗਰਾਮ ਨੂੰ ਬੱਚਿਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਵਿਸ਼ੇ ਨਾਲ ਜੋੜਿਆ ਗਿਆ, ਜੋ ਕਿ ਮੋਬਾਈਲ ਫੋਨ ਅਡਿਕਸ਼ਨ ਸੀ।ਇਸ ਪ੍ਰੋਗਰਾਮ ਵਿਚ ਕਿੰਡਰਗਾਰਟਨ ਅਤੇ ਤੀਸਰੀ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ।ਜਿਸ ਦੌਰਾਨ ਉਨ੍ਹਾਂ ਨੇ ਕੁੱਝ ਗੀਤ, ਡਾਂਸ, ਕੋਰਿਓਗ੍ਰਾਫੀ, ਰੋਲ-ਪਲੇਅ ਦੁਆਰਾ ਮਾਹੌਲ ਸਿਰਜਿਆ।ਪ੍ਰੋਗਰਾਮ ਦੀ ਸ਼ੁਰੂਆਤ ਤੀਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ।ਉਨ੍ਹਾਂ ਨੇ ਇੱਕ ਗੀਤ ਪੇਸ਼ ਕੀਤਾ ਅਤੇ ਇੱਕ ਗੀਤ `ਸਕੂਲ ਚਲੇ ਹਮ` ‘ਤੇ ਡਾਂਸ ਦਾ ਪ੍ਰਦਰਸ਼ਨ ਵੀ ਕੀਤਾ।ਉਨ੍ਹਾਂ ਨੇ ਇੱਕ ਰੋਲ ਪਲੇਅ ਦੀ ਮਦਦ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਦੇ ਦੁਰ-ਪ੍ਰਭਾਵ ਦਿਖਾਏ।
ਇਸ ਤੋਂ ਬਾਅਦ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਗੀਤਾਂ `ਇਟਸ ਏ ਬਿਊਟੀਫੁਲ ਡੇਅ` ਅਤੇ `ਬੁੱਧੂ ਸਾ ਮਨ `ਤੇ ਡਾਂਸ ਪ੍ਰਦਰਸ਼ਨ ਕੀਤਾ।ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਇਕ ਰੋਲ ਪਲੇਅ- `ਮੋਬਾਈਲ ਫੋਨ ਅਡਿਕਸ਼ਨ` ਅਤੇ ਇੱਕ ਡਾਂਸ ਪ੍ਰਦਰਸ਼ਨ ਪੇਸ਼ ਕੀਤਾ।
ਅੰਤ ਪ੍ਰਿੰਸੀਪਲ ਰਣਜੀਤ ਕੌਰ ਨੇ ਸਭ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੱਤੀਆਂ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media