ਸੰਗਰੂਰ, 15 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਰੋਂ ਵਿਖੇ ਮੁੱਖ ਅਧਿਆਪਕ ਗੁਰਭੇਜ ਸਿੰਘ ਦੀ ਦੇਖ-ਰੇਖ ਹੇਠ ਬਾਲ ਦਿਵਸ ਮਨਾਇਆ ਗਿਆ।ਜਿਸ ਵਿਚ ਬੀ.ਪੀ.ਈ.ਓ ਚੀਮਾ ਸਤਪਾਲ ਸਿੰਘ ਧਾਰਨੀ ਅਤੇ ਦਫ਼ਤਰੀ ਅਮਲੇ ਵਿਚੋਂ ਵਿਸ਼ਾਲਦੀਪ ਜੋਸ਼ੀ ਤੇ ਹਰਿੰਦਰ ਸਿੰਘ ਸ਼ਾਮਲ ਹੋਏ।ਲਾਇਬਰੇਰੀ ਲੰਗਰ, ਭਾਸ਼ਨ, ਸੁੰਦਰ ਲਿਖਾਈ, ਕਵਿਤਾ ਉਚਾਰਣ ਅਤੇ ਪੇਂਟਿੰਗ ਮੁਕਾਬਲੇ ‘ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਸ਼ਾਨਦਾਰ ਕਾਰਗਜ਼ਾਰੀ ਲਈ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਸਕੂਲ ਮੈਗਜ਼ੀਨ `ਉਭਰਦੇ ਸਿਤਾਰੇ` ਵੀ ਜਾਰੀ ਕੀਤਾ ਗਿਆ।ਬੀ.ਪੀ.ਈ.ਓ ਚੀਮਾ ਨੇ ਸਕੂਲ ਵਿਦਿਆਰਥੀਆਂ ਵਲੋਂ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਦਾਖਲਾ ਮੁਹਿੰਮ ਰੈਲੀ ਨੂੰ ਰਵਾਨਾ ਕੀਤਾ।
Check Also
ਸ਼ੁਕਰਾਨੇ ਵਜੋਂ ਊਰਨਾਂ ਦੀ ਨਵੀਂ ਚੁਣੀ ਪੰਚਾਇਤ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪਿੰਡ ਊਰਨਾਂ ਵਿਖੇ ਨਵੀਂ ਬਣੀ ਗ੍ਰਾਮ ਪੰਚਾਇਤ ਵਲੋਂ …