Saturday, July 5, 2025
Breaking News

ਸ਼੍ਰੀ ਤਾਰਾ ਚੰਦ ਜੀ ਦੀ 30ਵੀ ਬਰਸੀ ਧੂਮ-ਧਾਮ ਨਾਲ ਮਨਾਈ

ਭੀਖੀ, 14 ਦਸੰਬਰ (ਕਮਲ ਜ਼ਿੰਦਲ) – ਸਥਾਨਕ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸੇਠ ਸ਼੍ਰੀ ਤਾਰਾ ਚੰਦ ਜੀ ਦੀ 30ਵੀ ਬਰਸੀ ਬੜੀ ਹੀ ਧੁਮ-ਧਾਮ ਨਾਲ ਮਨਾਈ ਗਈ।ਸਕੂਲ ਨੇ ਵਿੱਦਿਆ ਮੰਦਰ ਨੂੰ ਸ਼ੁਰੂ ਕਰਨ ਵਿੱਚ ਬੜਾ ਹੀ ਯੋਗਦਾਨ ਪਾਇਆ ਗਿਆ।ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੀ ਸੁਰੂਆਤ ਧਰਮਸ਼ਾਲਾ ਵਿੱਚ ਲਗਾਇਆ ਜਾਂਦਾ ਸੀ।ਇਲਾਕੇ ਦੀ ਸਿੱਖਿਆ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਸੇਠ ਸ਼੍ਰੀ ਤਾਰਾ ਚੰਦ ਨੇ ਸਕੂਲ ਬਣਾਉਣ ਲਈ ਸਾਲ 1989 ਵਿੱਚ 3 ਲੱਖ ਰੁਪਏ ਦਾਨ ਵਜੋਂ ਦਿੱਤੇ ਜਿਸ ਦੇ ਫਲਸਰੂਪ ਅੱਜ ਸ਼੍ਰੀ ਤਾਰਾ ਚੰਦ ਸਰਵਹਿੱਤਾਰੀ ਵਿੱਦਿਆ ਮੰਦਰ ਇਲਾਕੇ ਦਾ ਨਾਮਵਰ ਸਕੂਲ ਹੈ।ਉਹਨਾਂ ਦੀ ਬਰਸੀ ਮੌਕੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਨੂੰ ਤਾਰਾ ਚੰਦ ਜੀ ਦੇ ਜੀਵਨ ਅਤੇ ਸਕੂਲ ਲਈ ਦਿੱਤੇ ਯੋਗਦਾਨ ਬਾਰੇ ਚਾਨਣਾ ਪਾਇਆ, ਜਿਸ ਕਾਰਨ ਸਕੂਲ ਦਾ ਨਾਮ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਰੱਖਿਆ ਗਿਆ।ਸੇਠ ਸ਼੍ਰੀ ਤਾਰਾ ਚੰਦ ਜੀ ਜਵਾਈ ਰਿਟਾ: ਪ੍ਰਿੰਸੀਪਲ ਅਤੇ ਮੌਜ਼ੂਦਾ ਸਕੂਲ ਦੀ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਸੇਠ ਸ਼੍ਰੀ ਤਾਰਾ ਚੰਦ ਜੀ ਦੀ ਬਰਸੀ ਇਸੇ ਤਰ੍ਹਾਂ ਧੁਮ-ਧਾਮ ਨਾਲ ਮਨਾਈ ਜਾਇਆ ਕਰੇਗੀ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …