Monday, December 23, 2024

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਐਨ.ਆਰ.ਪੀ ਵਲੋਂ ਬੈਂਕਰਜ ਦ ਟਰੇਨਿੰਗ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਦਫਤਰ ਸੰਯੁਕਤ ਵਿਕਾਸ ਕਮਿਸ਼ਨਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜਿਲਾ ਅੰਮ੍ਰਿਤਸਰ ਵਿਖੇ ਪੰਜਾਬ ਆਜੀਵਿਕਾ ਰਾਜ ਦਿਹਾਤੀ ਮਿਸ਼ਨ ਦੇ ਕੰਪੋਨੈਟ ਫਾਇਨਾਸੀਅਲ ਇੰਕਲੂਜਨ ਅਧੀਨ ਪੰਜਾਬ ਰਾਜ ਦੇ ਸਮੂਹ ਜਿਲਿਆਂ ਵਿੱਚ ਐਨ.ਆਈ.ਆਰ.ਡੀ ਹੈਦਰਾਬਾਦ ਵਲੋਂ ਬੈਂਕ/ਬਰਾਂਚ ਮੈਨੇਜਰਾਂ ਦੀ ਟਰੇਨਿੰਗ ਕਰਵਾਈ ਗਈ।ਜਿੰਨਾਂ ਬੈਂਕ ਬਰਾਚਾਂ ਵਿੱਚ ਸੈਲਫ ਹੈਲਪ ਗਰੁੱਪਾਂ ਦੇ ਖਾਤੇ ਹਨ, ਉਹਨਾਂ ਬੈਂਕਾਂ ਦੇ ਮੈਨੇਜਰ/ਕਰਮਚਾਰੀਆਂ ਵਲੋ ਟਰੇਨਿੰਗ ਦਫਤਰ ਵਧੀਕ ਡਿਪਟੀ ਕਮਿਸ਼ਨਰ (ਪੇ.ਵਿ) ਵਿਖੇ ਕੀਤੀ ਗਈ। ਇਸ ਵਿੱਚ ਜਿਲ੍ਹੇ ਦੇ ਵੱਖ-ਵੱਖ ਬੈਂਕ ਮੈਨੇਜਰਾਂ/ਕਰਮਚਾਰੀਆਂ ਨੇ ਭਾਗ ਲਿਆ।ਰਵਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਕਿਹਾ ਕਿ ਸੈਲਫ ਹੈਲਪ ਗੁਰੱਪਾਂ ਦੀਆਂ ਔਰਤਾਂ ਨੂੰ ਬੈਂਕਾਂ ਦੇ ਨਾਲ ਸਿੱਧੇ ਤੌਰ ‘ਤੇ ਜੋੜਿਆ ਜਾਵੇ ਅਤੇ ਘੱਟ ਵਿਆਜ ਦਰ ‘ਤੇ ਲੋਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਇਹਨਾ ਨੂੰ ਸਵੈ-ਰੋਜ਼ਗਾਰ ਦੇ ਹੋਰ ਮੌਕੇ ਮਿਲ ਸਕਣ।ਉਨਾਂ ਸੈਲਫ ਹੈਲਪ ਗੁਰੱਪਾਂ ਦੇ ਬਚਤ ਖਾਤੇ ਖੁੱਲਵਾਉਣ ਅਤੇ ਕੈਸ਼ ਕਰੈਡਿਟ ਲਿਮਟਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ।ਇਸ ਮੌਕੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਜਿਲਾ ਅੰਮਿ੍ਰਤਸਰ ਦੇ ਵੱਖ-ਵੱਖ ਬਲਾਕਾਂ ਨਾਲ ਸਬੰਧਤ ਸਟਾਫ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …