Sunday, December 22, 2024

ਰੱਦ ਕੀਤੇ ਜਾਣਗੇ ਆਯੋਗ ਪਾਏ ਗਏ ਸਮਾਰਟ ਰਾਸ਼ਨ ਕਾਰਡ – ਡਿਪਟੀ ਕਮਿਸ਼ਨਰ

27 ਫਰਵਰੀ ਤੱਕ ਖੱਪਤਕਾਰ ਦਰਜ਼ ਕਰਵਾ ਸਕਦੇ ਨੇ ਆਪਣੇ ਇਤਰਾਜ਼

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੁਰਾਕ ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਵਿਭਾਗ ਦੇ ਪੋਰਟਲ ‘ਤੇ ਪਹਿਲਾਂ ਤੋਂ ਮੌਜ਼ੂਦ ਰਾਸ਼ਨ ਕਾਰਡਾਂ ਦੀ ਸਰਕਾਰ ਵਲੋਂ ਵੈਰੀਫੀਕੇਸ਼ਨ ਕਰਵਾਈ ਗਈ ਸੀ ਅਤੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਵੈਰੀਫਿਕੇਸ਼ਨ ਰਿਪੋਰਟ/ਵਿਭਾਗ ਪਾਸੋਂ ਪ੍ਰਾਪਤ ਆਨਲਾਈਨ ਡਾਟਾ ਦੇ ਅਧਾਰ ’ਤੇ ਮਾਪਦੰਡਾਂ ਅਧੀਨ ਕਈ ਖੱਪਤਕਾਰਾਂ ਦੇ ਰਾਸ਼ਨ ਕਾਰਡ ਆਯੋਗ ਪਾਏ ਗਏ ਹਨ, ਜਿੰਨਾਂ ਦੀਆਂ ਸੂਚੀਆਂ ਡਿਪੂ ਹੋਲਡਰਾਂ ਕੋਲ ਲਗਾ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਸੂਦਨ ਨੇ ਦੱਸਿਆ ਕਿ ਜਿੰਨਾਂ ਖਪਤਕਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਰਾਸ਼ਨ ਕਾਰਡ ਨਾਜਾਇਜ ਤੌਰ ‘ਤੇ ਆਯੋਗ ਕਰਾਰ ਦਿੱਤੇ ਗਏ ਹਨ, ਉਹ 27 ਫਰਵਰੀ 2023 ਤੱਕ ਸਬੰਧਤ ਨਿਰੀਖਕ ਖੁਰਾਕ ਤੇ ਸਪਲਾਈ/ਸਹਾਇਕ ਖੁਰਾਕ ਤੇ ਸਪਲਾਈ ਦੇ ਦਫਤਰ ਵਿਖੇ ਆਪਣੀ ਸਵੈ ਘੋਸ਼ਣਾ ਅਤੇ ਲੋੜੀਂਦੇ ਦਸਤਾਵੇਜ ਜਮਾਂ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ 27 ਫਰਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਇਤਰਾਜ਼ ਸਬੰਧਤ ਵਿਭਾਗ ਵਲੋਂ ਨਹੀਂ ਵਿਚਾਰਿਆ ਜਾਵੇਗਾ।
ਸੂਦਨ ਨੇ ਦੱਸਿਆ ਕਿ ਜੇਕਰ ਜੇਕਰ ਕਿਸੇ ਰਾਸ਼ਨ ਕਾਰਡ ਹੋਲਡਰ ਦਾ ਸਵੈ ਘੋਸ਼ਣਾ ਜਾਂ ਰਿਕਾਰਡ ਅਨੁਸਾਰ ਗਲਤ ਪਾਇਆ ਜਾਂਦਾ ਹੈ ਤਾਂ ਖੱਪਤਰਕਾਰ ਵਿਰੁੱਧ ਬਣਦੀ ਕਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …