ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੂੰ ਕੀਤਾ ਸਨਮਾਨਿਤ
ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ‘ਚ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਸਿੰਗਲ ਵਿੰਡੋ ਸਿਸਟਮ ਨੂੰ  ਜ਼ਮੀਨੀ ਪੱਧਰ `ਤੇ ਲਾਗੂ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜਿਲ੍ਹਾ ਸੰਗਰੂਰ ਨੇ ‘ਵੱਡਾ ਜਿਲ੍ਹਾ ਸ਼਼੍ਰੇਣੀ’ ਵਿੱਚ ਸਾਰੇ ਜਿਲ੍ਹਿਆਂ ਤੋਂ ਮੋਹਰੀ ਸਥਾਨ ਹਾਸਲ ਕੀਤਾ ਹੈ।`5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2023` ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਨਮਾਨ ਪ੍ਰਾਪਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਸੰਗਰੂਰ ਜਿਲ੍ਹਾ ਪ੍ਰਸਾਸ਼ਨ ਵਲੋਂ ਉਦਯੋਗਿਕ ਨਿਵੇਸ਼ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਇਸ ਐਵਾਰਡ ਲਈ ਜਿਲ੍ਹੇ ਦੀ ਚੋਣ ਕਰਨ ’ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਸ ਨਾਲ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਹੋਰ ਉਤਸ਼ਾਹ ਮਿਲੇਗਾ।ਜਿਕਰਯੋਗ ਹੈ ਕਿ ਵੱਡੇ ਉਦਯੋਗਿਕ ਅਤੇ ਹੋਰ ਜਿਲ੍ਹਿਆਂ ਦੀਆਂ ਦੋ ਸ਼਼੍ਰੇਣੀਆਂ ਵਿੱਚ ਜਿਲ੍ਹਾ ਬਿਊਰੋ ਆਫ਼ ਇੰਡਸਟਰੀ ਅਤੇ ਨਿਵਸ਼ ਪ੍ਰਮੋਸ਼ਨ ਦੁਆਰਾ ਨਿਵੇਸ਼ ਦੀ ਸਹੂਲਤ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਿਲ੍ਹਿਆਂ ਲਈ ਜਿਲ੍ਹਾ ਰੈਂਕਿੰਗ ਪੁਰਸਕਾਰਾਂ ਦੀ ਚੋਣ ਇਨਵੈਸਟਮੈਂਟ ਪਰਮੋਸ਼ਨ ਵਿਭਾਗ ਦੇ ਮਾਣਕਾਂ ਦੇ ਅਧਾਰ `ਤੇ ਕੀਤੀ ਗਈ ਸੀ।
ਜ਼ਮੀਨੀ ਪੱਧਰ `ਤੇ ਲਾਗੂ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜਿਲ੍ਹਾ ਸੰਗਰੂਰ ਨੇ ‘ਵੱਡਾ ਜਿਲ੍ਹਾ ਸ਼਼੍ਰੇਣੀ’ ਵਿੱਚ ਸਾਰੇ ਜਿਲ੍ਹਿਆਂ ਤੋਂ ਮੋਹਰੀ ਸਥਾਨ ਹਾਸਲ ਕੀਤਾ ਹੈ।`5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2023` ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਨਮਾਨ ਪ੍ਰਾਪਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਸੰਗਰੂਰ ਜਿਲ੍ਹਾ ਪ੍ਰਸਾਸ਼ਨ ਵਲੋਂ ਉਦਯੋਗਿਕ ਨਿਵੇਸ਼ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਇਸ ਐਵਾਰਡ ਲਈ ਜਿਲ੍ਹੇ ਦੀ ਚੋਣ ਕਰਨ ’ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਸ ਨਾਲ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਹੋਰ ਉਤਸ਼ਾਹ ਮਿਲੇਗਾ।ਜਿਕਰਯੋਗ ਹੈ ਕਿ ਵੱਡੇ ਉਦਯੋਗਿਕ ਅਤੇ ਹੋਰ ਜਿਲ੍ਹਿਆਂ ਦੀਆਂ ਦੋ ਸ਼਼੍ਰੇਣੀਆਂ ਵਿੱਚ ਜਿਲ੍ਹਾ ਬਿਊਰੋ ਆਫ਼ ਇੰਡਸਟਰੀ ਅਤੇ ਨਿਵਸ਼ ਪ੍ਰਮੋਸ਼ਨ ਦੁਆਰਾ ਨਿਵੇਸ਼ ਦੀ ਸਹੂਲਤ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਿਲ੍ਹਿਆਂ ਲਈ ਜਿਲ੍ਹਾ ਰੈਂਕਿੰਗ ਪੁਰਸਕਾਰਾਂ ਦੀ ਚੋਣ ਇਨਵੈਸਟਮੈਂਟ ਪਰਮੋਸ਼ਨ ਵਿਭਾਗ ਦੇ ਮਾਣਕਾਂ ਦੇ ਅਧਾਰ `ਤੇ ਕੀਤੀ ਗਈ ਸੀ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					