Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਰਲਡ ਕਲਾਸ ਯੂਨੀਵਰਸਿਟੀ ਦਾ ਦਰਜ਼ਾ ਦੇਣ ਦੇ ਪ੍ਰਸਤਾਵ ਦਾ ਸਵਾਗਤ

ਵਿਧਾਇਕ ਡਾ. ਕੰਵਰ ਵਿਜੈ ਪ੍ਰਤਾਪ ਸਿੰਘ ਨੇ ਵਿਧਾਨ ਸਭਾ ‘ਚ ਰੱਖਿਆ ਮਤਾ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਮੌਜ਼ੂਦਾ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਹਲਕਾ ਉਤਰੀ ਦੇ ਵਿਧਾਇਕ ਡਾ. ਕੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਗੌਰਮਿੰਟ ਕਾਲਜ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ ਆਸਾਮੀਆਂ ‘ਤੇ ਪੱਕੀ ਭਰਤੀ ਕਰਨ ਵਾਸਤੇ ਰੱਖੇ ਗਏ ਪ੍ਰਸਤਾਵ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਮੰਨੀਆਂ ਯੂਨੀਵਰਸਿਟੀਆਂ ਜਿਵੇਂ ਓਕਸਫੋਰਡ ਯੂਨੀਵਰਸਿਟੀ ਅਤੇ ਕੈਂਬਰਿਜ਼ ਯੂਨੀਵਰਸਿਟੀ ਨਾਲ ਤੁਲਨਾ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਯੂਨੀਵਰਸਿਟੀ ਦੇ ਮਿਆਰ ਵਿੱਚ ਵਾਧਾ ਕਰਦੇ ਹੋਏ ਇਸ ਨੂੰ ਵਰਲਡ ਕਲਾਸ ਦਾ ਦਰਜ਼ਾ ਦਿੱਤਾ ਜਾਵੇ।ਐਸੋਸੀਏਸ਼ਨ ਦੇ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਸੰਨ 1969 ਵਿਚ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਸਥਾਪਿਤ ਇਹ ਯੂਨੀਵਰਸਿਟੀ ਆਪਣੇ ਅਧਿਆਪਨ/ਗੈਰ ਅਧਿਆਪਨ ਅਮਲੇ ਦੀ ਅਣਥੱਕ ਮੇਹਨਤ ਸਦਕਾ ਵਿਦਿਆਰਥੀਆਂ ਨੂੰ ਇਕ ਉੱਚ ਕੋਟੀ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੋਈ ਅੱਜ ਪੰਜਾਬ ਅਤੇ ਹਿੰਦੋਸਤਾਨ ਦੀਆਂ ਮੋਹਰਲੀਆਂ ਯੂਨੀਵਰਸਿਟੀਆਂ ਵਿੱਚ ਆਪਣਾ ਅਹਿਮ ਸਥਾਨ ਰੱਖਦੀ ਹੈ।ਜਿਸ ਦਾ ਪ੍ਰਮਾਣ ਹਾਲ ਹੀ ਵਿੱਚ ਨੈਕ (ਂਅਅਛ) ਵੱਲੋਂ ਕੀਤੇ ਗਏ ਨਿਰੀਖਣ ਵਿਚ ਯੂਨੀਵਰਸਿਟੀ ਦਾ 3.85 ਗਰੇਡ ਹਾਸਲ ਕਰਨਾ ਹੈ।ਡਾ. ਕੰਵਰ ਵਿਜੈ ਪ੍ਰਤਾਪ ਸਿੰਘ ਦੀ ਇਸ ਪਹਿਲਕਦਮੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਤਹਿ ਦਿਲੋਂ ਸਵਾਗਤ ਕਰਦੀ ਹੈ।
ਉਨਾਂ ਕਿਹਾ ਕਿ ਸਰਕਾਰ ਵਲੋਂ ਵੱਖ-ਵੱਖ ਵੱਡੇ ਪ੍ਰੋਗਰਾਮਾਂ ਜਿਵੇਂ ਕਿ ਜੀ-20 ਦੀ ਵਿਸ਼ਵ ਪੱਧਰੀ ਕਾਨਫਰੰਸ ਆਦਿ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚੋਣ ਕਰਨਾ ਯੂਨੀਵਰਸਿਟੀ ਲਈ ਇਕ ਮਾਨਯੋਗ ਪ੍ਰਾਪਤੀ ਹੈ।ਇਹ ਸਭ ਕੁੱਝ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਅਕ ਮਾਮਲੇ ਪ੍ਰੋ. (ਡਾ.) ਸਰਬਜੋਤ ਸਿੰਘ ਬਹਿਲ ਅਤੇ ਹੋਰ ਅਧਿਕਾਰੀਆਂ, ਅਧਿਆਪਕਾਂ, ਕਰਮਚਾਰੀਆਂ ਦੀ ਅਣਥੱਕ ਮੇਹਨਤ ਦਾ ਹੀ ਸਿੱਟਾ ਹੈ।ਅਫਸਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਯੂਨੀਵਰਸਿਟੀ ਨੂੰ ਲੋੜੀਂਦੀ ਗਰਾਂਟ ਜਾਰੀ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਅਤੇ ਗੈਰ ਅਧਿਆਪਨ ਕਰਮਚਾਰੀਆਂ ਦੀਆਂ ਰੁਕੀਆਂ ਹੋਈਆਂ ਤਰੱਕੀਆਂ ਕਰਵਾਉਣ ਲਈ ਜਲਦ ਤੋਂ ਜਲਦ ਆਦੇਸ਼ ਦਿੱਤੇ ਜਾਣ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …