66 ਕੇ.ਵੀ ਸਬ ਸਟੇਸ਼ਨ ਮਾਨਾਂਵਾਲਾ ਵਿਖੇ ਨਵਾਂ 20 ਐਮ.ਵੀ.ਏ ਪਾਵਰ ਟਰਾਂਸਫਾਰਮਰ ਚਾਲੂ
ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ) – ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਨੇ ਅੱਜ 66 ਕੇ ਵੀ ਗਰਿਡ ਸਬਸਟੇਸਨ ਮਾਨਾਵਾਲਾ ਵਿਖੇ 20 ਐਮ.ਵੀ.ਏ
ਦੇ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਕਰਦੇ ਕਿਹਾ ਕਿ ਖੱਪਤਕਾਰਾਂ ਨੂੰ ਗਰਮੀ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਿਭਾਗ ਕੋਲ ਪੁਖਤਾ ਪ੍ਰਬੰਧ ਹਨ।ਉਨ੍ਹਾਂ ਦੱਸਿਆ ਕਿ ਅੱਜ ਲਗਾਏ ਇਸ ਟਰਾਂਸਫਾਰਮਰ ਦੇ ਚਾਲੂ ਹੋਣ ਦੇ ਨਾਲ 66 ਕੇ.ਵੀ ਗਰਿਡ ਸਬ ਸਟੇਸ਼ਨ ਮਾਨਾਵਾਲਾ ਅਧੀਨ ਆ ਰਹੀਆਂ ਵੱਖ-ਵੱਖ ਰਿਹਾਇਸ਼ੀ ਕਲੋਨੀਆਂ, ਸਰਕਾਰੀ ਹਸਪਤਾਲ, ਵਿੱਦਿਅਕ ਅਦਾਰੇ ਅਤੇ ਵੱਡੇ-ਵੱਡੇ ਉਦਯੋਗਿਕ/ਵਪਾਰਿਕ ਅਦਾਰਿਆਂ ਨੂੰ ਬਿਹਤਰ ਬਿਜਲੀ ਸਪਲਾਈ ਲਈ ਸਿਸਟਮ ਵਿੱਚ ਸੁਧਾਰ ਅਤੇ ਓਵਰਲੋਡਿੰਗ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।
ਹਰਭਜਨ ਸਿੰਘ ਨੇ ਕਿਹਾ ਕਿ ਇਸ ਟਰਾਂਸਫਾਰਮਰ ਦੇ ਚਾਲੂ ਹੋਣ ਨਾਲ ਪਿੰਡ ਅਮਰਕੋਟ, ਵਡਾਲੀ, ਮਾਨਾਵਾਲਾ, ਰੱਖ ਮਾਨਾਵਾਲਾ, ਮੇਹਰਬਾਨਪੁਰਾ, ਨਿੱਜ਼ਰਪੁਰਾ, ਨਵਾਕੋਟ, ਬਿਸੰਬਰਪੁਰਾ, ਰਾਜੇਵਾਲ, ਸੁੱਖੇਵਾਲ, ਠੱਠੀਆ, ਝੀਤੇ ਕਲਾਂ, ਝੀਤੇ ਖੁਰਦ, ਰੱਖ ਝੀਤਾ, ਭਗਤੂਪਰਾ, ਰਾਮਪੁਰਾ, ਦਬੁਰਜੀ, ਪੰਡੋਰੀ, ਮਹਿਮਾ ਤੋਂ ਇਲਾਵਾ ਵੱਡੀਆਂ ਰਿਹਾਇਸ਼ੀ ਕਲੋਨੀਆਂ ਡਰੀਮ ਸਿਟੀ, ਡਰੀਮ ਸਿਟੀ ਨੈਕਸਟ, ਐਕਸਪੀਰੀਅਨ ਵਿਰਸਾ, ਅਲਫਾ ਸਿਟੀ, ਹੈਵਨ ਸਿਟੀ, ਪਿੰਗਲਵਾੜਾ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਵਿਚ ਹੋਰ ਸੁਧਾਰ ਹੋਵੇਗਾ।ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਵੱਲੋ 2 ਕਰੋੜ 31 ਲੱਖ ਰੁਪਏ ਦਾ ਖਰਚ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪਾਵਰ ਟਰਾਸਫਾਰਮਰ ਤੋਂ ਇਲਾਵਾ 66 ਕੇ.ਵੀ ਸਬ ਸਟੇਸ਼ਨ ਮਾਨਾਵਾਲਾ ਵਿਖੇ 4 ਨੰਬਰ ਨਵੇਂ ਵੀ.ਸੀ.ਬੀ ਵੀ ਲਗਾਏ ਜਾ ਰਹੇ ਹਨ।ਭਵਿੱਖ ਵਿੱਚ ਆਉਣ ਵਾਲੀ ਲੋੜ ਨੂੰ ਮੁੱਖ ਰੱਖਦੇ ਹੋਏ 66 ਕੇ.ਵੀ ਸਬ ਸਟੇਸ਼ਨ ਮਾਨਾਵਾਲਾ ਵਿਖੇ 01 ਨੰ: ਹੋਰ 20 ਐਮ.ਵੀ.ਏ ਪਾਵਰ ਟਰਾਸਫਾਰਮਰ ਲਗਾਉਣ ਦੀ ਤਜਵੀਜ਼ ਹੈ, ਜਿਸ ਉਪਰ 285.93 ਲੱਖ ਖਰਚ ਅਉਣ ਦਾ ਅਨੁਮਾਨ ਹੈ।
ਇਸ ਮੌਕੇ ਸਤਿੰਦਰ ਸਿੰਘ, ਅਨਿਲ ਸੂਰੀ, ਸਰਬਜੀਤ ਸਿੰਘ ਡਿੰਪੀ, ਛਨਾਕ ਸਿੰਘ, ਜਗਜੀਤ ਸਿੰਘ ਜੱਜ ਨਿੱਜ਼ਰਪੁਰਾ, ਹਰਪਾਲ ਸਿੰਘ ਚੌਹਾਨ, ਇੰਜੀ. ਬਾਲ ਕਿਸ਼ਨ, ਮੁੱਖ ਇੰਜੀਨੀਅਰ ਸੰਚਾਲਨ ਬਾਰਡਰ ਜੋਨ ਅੰਮ੍ਰਿਤਸਰ, ਇੰਜੀ. ਸੁਰਿੰਦਰਪਾਲ ਸੋਂਧੀ, ਨਿਗਰਾਨ ਇੰਜੀ: ਸੰਚਾਲਨ ਸਬ ਅਰਬਨ ਹਲਕਾ ਅੰਮ੍ਰਿਤਸਰ, ਇੰਜੀ:, ਗੁਰਸ਼ਰਨ ਸਿੰਘ ਉਪ ਮੁੱਖ ਇੰਜੀਨੀਅਰ ਪੀ ਤੇ ਐਮ ਹਲਕਾ ਅੰਮ੍ਰਿਤਸਰ ਇੰਜੀ. ਮਨਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜੀ, ਗੁਰਮੁਖ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜੀ ਜਸਬੀਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਗਰਿਡ ਸਾਂਭ ਸੰਭਾਲ ਅੰਮਿ੍ਰਤਸਰ, ਇੰਜੀ. ਪੰਕਜ ਉਪ ਮੰਡਲ ਅਫਸਰ ਫਤਿਹਪੁਰ ਰਾਜਪੂਤਾਂ, ਇੰਜੀ. ਮਹਿੰਦਰ ਸਿੰਘ ਉਪ ਮੰਡਲ ਅਫਸਰ ਬੰਡਾਲਾ, ਇੰਜੀ. ਸੁਖਜੀਤ ਸਿੰਘ ਉਪ ਮੰਡਲ ਅਫਸਰ ਜੰਡਿਆਲਾ ਗੁਰੂ, ਇੰਜੀ. ਪ੍ਰਦੀਪ ਸਿੰਘ ਉਪ ਮੰਡਲ ਅਫਸਰ ਟਾਂਗਰਾ, ਇੰਜੀ. ਸੁਰਿੰਦਰ ਸਿੰਘ ਏ.ਏ.ਈ, ਇੰਜੀ. ਕਰਮਬੀਰ ਸਿੰਘ ਉਪ ਮੰਡਲ ਅਫਸਰ ਕੋਟ ਮਿੱਤ ਸਿੰਘ ਹਾਜ਼ਰ ਸਨ।
Punjab Post Daily Online Newspaper & Print Media