Sunday, December 22, 2024

ਈ.ਟੀ.ਓ ਨੇ ਮੋਬਾਇਲ ਟਰਾਂਸਫਾਰਮਰ ਟਰਾਲੀ ਸ਼ਹਿਰ ਨੂੰ ਸੌਂਪੀ

ਜੰਡਿਆਲਾ ਗੁਰੂ ਸ਼ਹਿਰ ਦੀ ਚਿਰੋਕਣੀ ਮੰਗ ਹੋਈ ਪੂਰੀ

ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ) – ਹਰਭਜਨ ਸਿੰਘ ਈ.ਟੀ.ਓ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਲੋਂ ਜੰਡਿਆਲਾ ਗੁਰੂ ਸ਼ਹਿਰ ਦੇ ਖੱਪਤਕਾਰਾਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਮੋਬਾਇਲ ਟਰਾਂਸਫਾਰਮਰ ਟਰਾਲੀ ਜੰਡਿਆਲਾ ਗੁਰੂ ਸ਼ਹਿਰ ਨੂੰ ਸਮਰਪਿਤ ਕੀਤੀ ਹੈ।ਇਸ ਉਪਰ ਲਗਭਗ 10 ਲੱਖ ਰੁਪਏ ਦਾ ਖਰਚ ਆਇਆ ਹੈ।ਇਸ ਨਾਲ ਜੰਡਿਆਲਾ ਗੁਰੁ ਸ਼ਹਿਰ ਵਿੱਚ ਐਮਰਜੈਂਸੀ ‘ਚ ਟਰਾਂਸਫਾਰਮਰ ਸੜਨ ਮੌਕੇ ਇਸ ਮੋਬਾਇਲ ਟਰਾਂਸਫਾਰਮਰ ਟਰਾਲੀ ਤੋਂ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ।ਉਨ੍ਹਾਂ ਵਧੀਕ ਨਿਗਰਾਨ ਇੰਜੀਨੀਅਰ ਜੰਡਿਆਲਾ ਗੁਰੂ ਨੂੰ ਇੱਕ ਹੋਰ ਮੋਬਾਇਲ ਟਰਾਂਸਫਾਰਮਰ ਟਰਾਲੀ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਗਰਮੀਆਂ ਦੇ ਸੀਜ਼ਨ ਵਿੱਚ ਜੰਡਿਆਲਾ ਗੁਰੂ ਸ਼ਹਿਰ ਵਿੱਚ ਖੱਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ।
ਇਸ ਮੌਕੇ ਸਤਿੰਦਰ ਸਿੰਘ, ਅਨਿਲ ਸੂਰੀ, ਸਰਬਜੀਤ ਸਿੰਘ ਡਿੰਪੀ, ਛਨਾਕ ਸਿੰਘ, ਜਗਜੀਤ ਸਿੰਘ ਜੱਜ ਨਿੱਜਰਪੁਰਾ, ਹਰਪਾਲ ਸਿੰਘ ਚੋਹਾਨ, ਇੰਜੀ: ਬਾਲ ਕਿਸਨ, ਮੁੱਖ ਇੰਜੀ: ਸੰਚਾਲਣ ਬਾਰਡਰ ਜੋਨ ਅੰਮਿ੍ਰਤਸਰ, ਇੰਜੀ: ਸੁਰਿੰਦਰਪਾਲ ਸੋਂਧੀ, ਨਿਗਰਾਨ ਇੰਜੀ: ਸੰਚਾਲਨ, ਸਬ ਅਰਬਨ ਹਲਕਾ ਅੰਮ੍ਰਿਤਸਰ, ਇੰਜੀ: ਮਨਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜੀ: ਗੁਰਮੁੱਖ ਸਿੰਘ, ਵਧੀਕ ਨਿਗਰਾਨ ਇੰਜੀਨੀਅਰ, ਇੰਜੀ: ਜਸਬੀਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਗਰਿਡ ਸਾਂਭ ਸੰਭਾਲ, ਅੰਮ੍ਰਿਤਸਰ, ਇੰਜੀ: ਪੰਕਜ ਉਪ ਮੰਡਲ ਅਫਸਰ ਫਤਿਹਪੁਰ ਰਾਜਪੂਤਾਂ, ਇੰਜੀ: ਮਹਿੰਦਰ ਸਿੰਘ ਉਪ ਮੰਡਲ ਅਫਸਰ ਬੰਡਾਲਾ, ਇੰਜੀ: ਸੁਖਜੀਤ ਸਿੰਘ ਉਪ ਮੰਡਲ ਅਫਸਰ ਜੰਡਿਆਲਾ ਗੁਰੂ, ਇੰਜੀ: ਪ੍ਰਦੀਪ ਸਿੰਘ ਉਪ ਮੰਡਲ ਅਫਸਰ ਟਾਗਰਾ, ਇੰਜੀ: ਸੁਰਿੰਦਰ ਸਿੰਘ ਏ.ਏ.ਈ, ਇੰਜੀ: ਕਰਮਬੀਰ ਸਿੰਘ ਉਪ ਮੰਡਲ ਅਫਸਰ ਕੋਟ ਮਿੱਤ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …