ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਪਿੰਡ ਸਾਰੋਂ ਦੇ
ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਉਸਾਰੀ ਲਈ 40000/-ਰੁਪਏ ਦਾ ਚੈਕ ਕਮੇਟੀ ਨੂੰ ਸੌਂਪਿਆ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਕਾਕਾ ਸਿੰਘ ਨੇ ਜਥੇਦਾਰ ਚੰਗਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਇਸ ਗੁਰੂ ਘਰ ਦੇ ਨਾਮ ਕੋਈ ਵੀ ਜ਼ਮੀਨ ਜਾਇਦਾਦ ਜਾਂ ਕਮਾਈ ਦਾ ਸਾਧਨ ਨਹੀਂ ਹੈ।ਉਸਾਰੀ ਆਪ ਜਿਹੇ ਸੱਜਣਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹਿਆ ਜਾਵੇਗਾ।ਜਗਤਾਰ ਸਿੰਘ ਸਾਰੋਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਜ ਸਿੰਘ ਪੰਚ, ਡਾ. ਸੁਖਚੈਨ ਸਿੰਘ ਸਾਰੋਂ, ਨਛੱਤਰ ਸਿੰਘ ਫੌਜੀ, ਬਾਬਾ ਦਰਸ਼ਨ ਸਿੰਘ, ਵਰਿਆਮ ਸਿੰਘ ਚੰਦੜ, ਹੰਸਰਾਜ ਸਿੰਘ ਫੌਜੀ, ਸਰੂਪ ਸਿੰਘ, ਗੁਰਮੇਲ ਸਿੰਘ ਟੇਲਰ ਆਦਿ ਸ਼ਾਮਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media