ਭੀਖੀ, 15 ਮਈ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ `ਮਾਂ ਬੋਹੜ ਦੀ
ਛਾਂ` ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਵਿੱਚ ਕੁੱਲ 120 ਮਾਤਾਵਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਮਾਂ-ਦਿਵਸ ਪ੍ਰੋਗਰਾਮ ਨੂੰ ਲੈ ਕੇ ਮਾਤਾਵਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਡਾਂਸ, ਕੋਰੀਓਗ੍ਰਾਫ਼ੀ, ਗੀਤ ਆਦਿ ਪੇਸ਼ ਕੀਤੇ ਗਏ।`ਮਾਂ-ਬੋਹੜ ਦੀ ਛਾਂ` ਪ੍ਰੋਗਰਾਮ ਦੇ ਤਹਿਤ ਸਮੂਹ ਮਾਤਾਵਾਂ ਨੇ ਵੰਨ-ਸੁਵੰਨੀਆਂ ਗਤੀਵਿਧੀਆਂ, ਗੇਮਾਂ ਜਿਵੇਂ ਕਿ ਪੇਪਰ ਡਾਂਸ, ਪਰਿੱਕ ਦਾ ਗਰੇਪਸ, ਰਬੜ ਗੇਮ, ਹਿਮਾਚਲੀ ਡਾਂਸ ਆਦਿ ਵਿੱਚ ਉਤਸ਼ਾਹ ਨਾਲ ਭਾਗ ਲਿਆ।ਕਈ ਮਾਤਾਵਾਂ ਵੱਲੋਂ ਮਾਂ ਨਾਲ ਸੰਬੰਧਿਤ ਜ਼ਿੰਦਗੀ ਦੇ ਅਨੁਭਵ ਵੀ ਸਾਂਝੇ ਕੀਤੇ ਗਏ।ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਹੀ ਮਾਤਾਵਾਂ ਨੂੰ ਤੋਹਫੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਨੇ `ਮਾਂ ਦੀ ਮਹੱਤਤਾ` ਸੰਬੰਧੀ ਭਾਸ਼ਣ ਦਿੰਦਿਆਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਸਾਡੀ ਹਰ ਉਚੀ ਅਤੇ ਵੱਡੀ ਕਾਮਯਾਬੀ ਵਿੱਚ ਮਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਮਾਂ ਦਾ ਕਰਜ਼ ਅਸੀਂ ਕਦੇ ਨਹੀਂ ਉਤਾਰ ਸਕਦੇ।
ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਕੂਲ ਪ੍ਰਿੰਸੀਪਲ ਡ. ਗਗਨਦੀਪ ਪਰਾਸ਼ਰ ਵਲੋਂ ਮਾਂ ਦਿਵਸ ਦੀ ਵਧਾਈ ਦਿੱਤੀ ਗਈ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media