ਵਿਦਿਆਰਥੀਆਂ ਤੇ ਸਟਾਫ ਨੇ ਲਗਾਏ ਰੁੱਖ
ਭੀਖੀ, 16 ਮਈ (ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਸਮਾਉਂ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਦੀ ਸੰਸਥਾਪਕਾ ਤੇ ਸਿੱਖਿਆ ਦਾਨੀ ਮੈਡਮ ਅੰਜ਼ੂ ਸਿੰਗਲਾ ਦੀ ਦੂਸਰੀ ਬਰਸੀ ‘ਤੇ ਸਕੂਲ ਵਿਦਿਆਰਥੀਆਂ ਵਲੋਂ ਰੁੱਖ ਲਗਾ ਕੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।ਮੈਡਮ ਅੰਜ਼ੂ ਸਿੰਗਲਾ ਨੇ ਤਿੰਨ ਦਹਾਕੇ ਪਹਿਲਾਂ ਆਪਣੇ ਪਤੀ ਸਵ: ਸੁਰਿੰਦਰ ਕੁਮਾਰ ਸਿੰਗਲਾ (ਵਕੀਲ) ਦੀ ਪ੍ਰੇਰਨਾ ਸਦਕਾ ਇਲਾਕੇ ਦਾ ਪਹਿਲਾ ਸੀ.ਬੀ.ਐਸ.ਈ ਮਾਨਤਾ ਪ੍ਰਾਪਤ ਸੀਨੀਅਰ ਸੈਕੰਡਰੀ ਸਕੂਲ ਚਾਲੂ ਕੀਤਾ ਸੀ।ਪਤੀ ਦੀ ਸੜਕ ਦੁਰਘਟਨਾ ਦੌਰਾਨ 2007 ਵਿੱਚ ਹੋਈ ਅਸਹਿ ਮੌਤ ਤੋਂ ਬਾਅਦ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਬਲਕਿ ਹਿੰਮਤ ਨਾਲ ਸਕੂਲ ਚਲਾਇਆ, ਜੋ ਅੱਜ ਪੇਂਡੂ ਹਲਕੇ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ।ਇਥੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਵੱਖ-ਵੱਖ ਸਰਕਾਰੀ ਅਹੁੱਦਿਆਂ ਤੋਂ ਇਲਾਵਾ ਵਿਦਸ਼ਾਂ ਵਿੱਚ ਵੀ ਨਾਮਣਾ ਖੱਟ ਰਹੇ ਹਨ।
ਮੈਡਮ ਅੰਜੂ ਸਿੰਗਲਾ ਵਾਤਾਵਰਨ ਪ੍ਰੇਮੀ ਅਤੇ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਨੂੰ ਪ੍ਰਮੋਟ ਕਰਦੇ ਸਨ, ਸ਼ਾਇਦ ਪ੍ਰਮਾਤਮਾ ਨੂੰ ਉਨ੍ਹਾਂ ਦੀ ਜਿਆਦਾ ਜਰੂਰਤ ਸੀ।ਜਿਸ ਕਰਕੇ 2021 ਵਿਚ ਕਰੋਨਾ ਮਹਾਮਾਰੀ ਦੋਰਾਨ ਉਹ ਅਕਾਲ ਚਲਾਣਾ ਕਰ ਗਏ।ਅੱਜ ਉਨ੍ਹਾਂ ਦੀ ਦੂਸਰੀ ਬਰਸੀ ‘ਤੇ ਸਕੂਲ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਉਨ੍ਹਾਂ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ ਸਕੂਲ ਕੰਪਲੈਕਸ ਵਿੱਚ ਪੌਦੇ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਸਕੂਲ ਪ੍ਰਬੰਧਕ ਤੇ ਉਨ੍ਹਾਂ ਦੇ ਪੁੱਤਰ ਰਿਸ਼ਵ ਸਿੰਗਲਾ ਨੇ ਕਿਹਾ ਕਿ ਮੈਡਮ ਅੰਜ਼ੂ ਸਿੰਗਲਾ ਦੇ ਸੁਪਨਿਆਂ ਨੂੰ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।ਸਕੂਲ ਪ੍ਰਿੰਸੀਪਲ ਕਿਰਨ ਰਤਨ, ਸਮੂਹ ਸਟਾਫ ਅਤੇ ਬੱਚਿਆਂ ਨੇ 2 ਮਿੰਟ ਮੌਨ ਰੱਖਿਆ।
ਇਸ ਸਮੇਂ ਨਮਨ ਸਿੰਗਲਾ ਅਤੇ ਮੋਹਾਲੀ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਵਾਇਸ ਪ੍ਰੈਜ਼ੀਡੈਂਟ ਮਦਨ ਪਾਲ ਗਰਗ ਵੀ ਮੌਜ਼ੂਦ ਰਹੇ।