Friday, June 19, 2026

ਰਾਹੀ ਆਟੋ ਮੇਲੇ’ ਨੂੰ ਮਿਲੀ ਵੱਡੀ ਕਾਮਯਾਬੀ

ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਮੌਕੇ ‘ਤੇ ਸੌਂਪੀਆਂ ਈ-ਆਟੋ ਦੀਆ ਚਾਬੀਆਂ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਅਤੇ ਰਾਹੀ ਸਕੀਮ ਦੇ ਪ੍ਰਭਾਰੀ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਰਹਿਨੁਮਾਈ ਹੇਠ ਸਥਾਨਕ ਗੁਰੂ ਨਾਨਕ ਭਵਨ ਸਿਟੀ ਸੈਂਟਰ ਵਿਖੇ ‘ਰਾਹੀ’ ਆਟੋ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੈਂਕੜੇ ਚਾਹਵਾਨ ਆਟੋ ਡਰਾਈਵਰਾਂ ਨੇ ਈ-ਆਟੋ ਕੰਪਨੀਆਂ ਵਲੋਂ ਲਗਾਏ ਗਏ ਸਟਾਲਾਂ ‘ਤੇ ਡੈਮੋ ਦੇ ਨਾਲ-ਨਾਲ ਈ-ਆਟੋ ਬਾਰੇ ਜਾਣਕਾਰੀ ਲਈ ਅਤੇ ਬੜੀ ਵੱਡੀ ਗਿਣਤੀ ‘ਚ ਡੀਜ਼ਲ ਆਟੋ ਡਰਾਈਵਰਾਂ ਵਲੋਂ ਈ-ਆਟੋ ਲਈ ਰਜਿਸਟ੍ਰੇਸ਼ਨ ਕਰਵਾਈ ਗਈ।ਕੁੱਝ ਡਰਾਈਵਰਾਂ ਵਲੋਂ ਮੌਕੇ ‘ਤੇ ਨਗਦ ਅਦਾਇਗੀਆਂ ਕਰਕੇ ਵੀ ਈ-ਆਟੋ ਬੁੱਕ ਕਰਵਾਏ ਗਏ।ਜਿਨ੍ਹਾਂ ਨੂੰ ਦਫ਼ਤਰੀ ਫਾਰਮੈਲਟੀਆਂ ਤੋਂ ਬਾਅਦ ਈ-ਆਟੋ ਕੰਪਨੀਆਂ ਵਲੋਂ ਜਲਦ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ।
ਮੁੱਖ ਮਹਿਮਾਨ ਹਰਦੀਪ ਸਿੰਘ ਨੇ ਮੇਲੇ ਵਿਚ ਪਹੁੰਚਕੇ ਆਏ ਹੋਏ ਡੀਜ਼ਲ ਆਟੋ ਡਰਾਈਵਰਾਂ ਨੂੰ ਈ-ਆਟੋ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਵਧਾਈ ਦਿੱਤੀ ਅਤੇ ਜਿਨ੍ਹਾਂ ਆਟੋ ਡਰਾਈਵਰਾਂ ਦੀਆਂ ਫਾਰਮੈਲਟੀਆਂ ਮੁਕੰਮਲ ਸਨ ਉਹਨਾਂ ਨੂੰ ਮੌਕੇ ਤੇ ਈ-ਆਟੋ ਦੀਆ ਚਾਬੀਆਂ ਵੀ ਸੌਂਪੀਆਂ।ਉਨਾਂ ਨੇ ਦੱਸਿਆ ਕਿ ਇਹਨਾਂ ‘ਰਾਹੀ’ ਆਟੋ ਮੇਲਿਆਂ ਰਾਹੀਂ ਸਰਕਾਰ ਦਾ ਮੁੱਖ ਮੰਤਵ ਡੀਜ਼ਲ ਆਟੋ ਚਾਲਕਾਂ ਖਾਸ ਕਰ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਜਾਗਰੂਕ ਕਰਨਾ ਹੈ।ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਅਨੁਸਾਰ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਡੀਜ਼ਲ ਵਾਹਣ ਬੰਦ ਕੀਤੇ ਜਾਣੇ ਹਨ।
ਅੱਜ ਦੇ ‘ਰਾਹੀ’ ਮੇਲੇ ਵਿੱਚ ਵੱਖ-ਵੱਖ ਸਟਾਲਾਂ ‘ਚ ਆਰ.ਟੀ.ਏ ਦਫ਼ਤਰ, ਸਿਵਲ ਸਰਜਨ ਦਫ਼ਤਰ ਦੀ ਮੈਡੀਕਲ ਟੀਮ, ਨਗਰ ਨਿਗਮ ਦੀ ਲੋਕ ਭਲਾਈ ਸਕੀਮਾਂ ਨਾਲ ਸਬੰਧਤ ਸਟਾਫ਼, ਬੈਂਕਾਂ ਦੇ ਅਧਿਕਾਰੀਆਂ ਤੋਂ ਇਲਾਵਾ ਰਾਹੀ ਸਕੀਮ ਦੇ ਨੋਡਲ ਅਫ਼ਸਰ ਸੁਪਰਡੈਂਟ ਆਸ਼ੀਸ਼ ਕੁਮਾਰ, ਰਮਨ ਕੁਮਾਰ, ਵਿਨੈ ਕੁਮਾਰ ਅਤੇ ਕੌਂਸਲ ਆਨ ਐਨਰਜ਼ੀ ਇਨਵਾਇਰਨਮੈਂਟ ਐਂਡ ਵਾਟਰ ਦੀ ਟੀਮ ਦੇ ਡਾ: ਹਿਮਾਨੀ ਜੈਨ, ਅਰਵਿੰਦ ਹਰਿ ਕੁਮਾਰ, ਕ੍ਰਿਸ ਟਰੇਸਾ, ਭਾਨੂੰ ਸ਼ਰਮਾ, ਵੰਦਨਾ ਵਿਧਾਣੀ ਅਤੇ ਰਿਆ ਪਾਲ ਵੀ ਮੌਜ਼ੂਦ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …