ਭੀਖੀ, 26 ਮਈ (ਕਮਲ ਜ਼ਿੰਦਲ) – ਕਰਾਟੇ ਚੈਂਪੀਆਨਸ਼ਿਪ 2023 ਜਿਲ੍ਹਾ ਕਰਾਟੇ ਐਸੋਸੀਏਸ਼ਨ ਮਾਨਸਾ ਵਲੋਂ ਬੀ.ਐਮ.ਡੀ ਹਾਈ ਸਕੂਲ ਬਰੇਟਾ ਵਿਖੇ ਕਰਵਾਈ
ਗਈ।ਜਿਸ ਵਿਚ ਵਾਈਕਇੰਗ ਮਾਰਸ਼ਲ ਆਰਟ ਅਕੈਡਮੀ ਭੀਖੀ ਦੀਆਂ 14 ਲੜਕੀਆਂ ਨੇ ਹੀ ਤਗਮੇ ਆਪਣੀ ਝੋਲੀ ਪਾਏ।ਪੰਜਾਬ ਪੱਧਰੀ ਖੇਡਾਂ ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇਹਨਾਂ 14 ਲੜਕੀਆਂ ਦੀ ਚੋਣ ਹੋਈ ਹੈ।ਅਕੈਡਮੀ ਦੇ ਕੋਚ ਅਕਾਸ਼ਦੀਪ ਸਿੰਘ ਨੇ ਇਹਨਾਂ ਲੜਕੀਆਂ ਨੂੰ ਜਿਥੇ ਵਧਾਈ ਦਿੱਤੀ, ਉਥੇ ਹੀ ਉਹਨਾਂ ਦਾ ਸਿਰ ਫਕਰ ਨਾਲ ਉਚਾ ਹੋਇਆ।
ਲੀਗਲ ਸੈਲ ਮਾਨਸਾ ਦੇ ਵਾਇਸ ਚੇਅਰਮੈਨ ਲਖਵਿੰਦਰ ਸਿੰਘ ਲਖਨਪਾਲ, ਨਰੇਸ਼ ਕੁਮਾਰ ਕੋਚ ਬਾਸਕਟਬਾਲ, ਮਲਕੀਤ ਸਿੰਘ ਸਾਬਕਾ ਐਮ.ਸੀ ਤੇ ਭੀਖੀ ਦੇ ਹੋਰ ਪਤਵੰਤਿਆਂ ਨੇ ਵਆਈਕਇੰਗ ਮਾਰਸ਼ਲ ਅਕੈਡਮੀ ਦੇ ਕੋਚ ਅਤੇ ਤਗਮਾ ਜੇਤੂ ਲੜਕੀਆਂ ਨੂੰ ਵਧਾਈ ਦਿੱਤੀ।ਐਸੋਸੀੲਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ, ਕੋਚ ਪਰਵਿੰਦਰ ਸਿੰਘ ਹੈਪੀ ਸਮਾਉ, ਕੋਚ ਬਲਜਿੰਦਰ ਸਿੰਘ ਵਿੱਕੀ ਫੱਤਾ, ਕੋਚ ਰਾਹੁਲ ਗੋਇਲ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media