Wednesday, December 18, 2024

ਵਿਸ਼ਵ ਖੂਨਦਾਨ ਦਿਵਸ ‘ਤੇ ਏਕਨੂਰ ਸੇਵਾ ਟਰੱਸਟ ਦੀ ਟੀਮ ਨੇ ਦਿਖਾਇਆ ਉਤਸ਼ਾਹ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਏਕਨੂਰ ਸੇਵਾ ਟਰੱਸਟ ਵਲੋਂ ਅਦਲੱਖਾ ਬਲੱਡ ਬੈਂਕ ਅਤੇ ਡਾਕਟਰ ਕਮਲ ਮਹਾਜਨ ਹਸਪਤਾਲ ਕਟਰਾ ਸ਼ੇਰ ਸਿੰਘ ਵਿਖੇ ਖੂਨਦਾਨ ਕੈਂਪ ਲਗਾਏ ਗਏ।ਅਦਲੱਖਾ ਬਲੱਡ ਬੈਂਕ ਦੇ ਪ੍ਰਬੰਧਕ ਰਮੇਸ਼ ਚੋਪੜਾ ਦੀ ਨਿਗਰਾਨੀ ਹੇਠ ਆਯੋਜਿਤ ਕੈਂਪ ਦੋਰਾਨ ਡਾ. ਸ਼ਾਰਦਾ ਅਦਲੱਖਾ ਅਤੇ ਡਾ. ਕੁਨਾਲ ਮਹਾਜਨ ਵਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ।ਟਰੱਸਟ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਦੱਸਿਆ ਕਿ 3 ਦਰਜ਼ਨ ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ।
ਇਸ ਮੌਕੇ ਤੇ ਡਾਕਟਰ ਮੋਨਿਕਾ, ਡਾਕਟਰ ਭਾਰਤੀ, ਸਤਨਾਮ ਸਿੰਘ, ਜੁਪਿੰਦਰ ਢੀਂਗਰਾ, ਡਾਕਟਰ ਰਮੇਸ਼ ਪਾਲ ਸਿੰਘ, ਪਵਿੱਤਰਜੋਤ ਵੜੈਚ, ਦਲਜੀਤ ਸ਼ਰਮਾ, ਲਵਲੀਨ ਵੜੈਚ, ਸਾਹਿਲ ਦੱਤਾ, ਨਿਤਿਸ਼ ਅਰੋੜਾ, ਪੁਨੀਤ ਅਨੰਦ, ਰਿਸ਼ੂ, ਵੀਰ, ਅਭਿਸ਼ੇਕ ਅਬਰੋਲ, ਰਾਜ ਕੁਮਾਰ ਰਿੰਕੂ, ਅਮਿਤ ਅਰੋੜਾ, ਅਸ਼ੀਸ਼, ਚੰਦਨ, ਹਰਜੀਤ ਸਿੰਘ, ਰਜਵੰਤ, ਛਿੰਦਾ ਮਜੀਠਾ, ਪਰਵਿੰਦਰ ਕੌਰ, ਪ੍ਰਿਆ, ਰਜੇਸ਼ ਸਿੰਘ ਜੌੜਾ, ਡਾ. ਨਰਿੰਦਰ ਚਾਵਲਾ, ਰਜਿੰਦਰ ਸ਼ਰਮਾ, ਜਤਿੰਦਰ ਅਰੋੜਾ, ਧੀਰਜ਼ ਮਲਹੋਤਰਾ, ਵਿਕਾਸ ਭਾਸਕਰ ਸਮੇਤ ਹੋਰ ਸਮਾਜ ਸੇਵੀ ਸਾਥੀਆਂ ਵਲੋਂ ਸੇਵਾਵਾਂ ਪੇਸ਼ ਕੀਤੀਆਂ ਗਈਆਂ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ

ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …