Friday, March 13, 2026

ਕੌਮਾਂਤਰੀ ਨਸ਼ਾ ਵਿਰੋਧੀ ਸਾਈਕਲ ਰੈਲੀ `ਚ ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਸਨਮਾਨਿਤ

ਅੰਮ੍ਰਿਤਸਰ, 27 (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਡੀ.ਸੀ.ਪੀ ਹੈਡਕੁਆਰਟਰ ਵਤਸਲਾ ਗੁਪਤਾ ਆਈ.ਪੀ.ਐਸ, ਪਰਮਿੰਦਰ ਸਿੰਘ ਭੰਡਾਲ ਡੀ.ਸੀ.ਪੀ ਲਾਅ-ਐਂਡ-ਆਰਡਰ ਅਤੇ ਏ.ਡੀ.ਸੀ.ਪੀ ਟ੍ਰੈਫਿਕ ਅਮਨਦੀਪ ਕੌਰ, ਏ.ਡੀ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਤੇ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਦੀ ਯੋਗ ਅਗਵਾਈ ਹੇਠ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਵਪਾਰ ਦੇ ਵਿਰੁੱਧ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਂਕੇ ਜਾਗਰੂਕਤਾ ਸਾਈਕਲ ਰੈਲੀ ਗੋਲਡਨ ਗੇਟ ਤੋਂ ਪੁਲਿਸ ਡੀ.ਏ.ਵੀ ਪਬਲਿਕ ਸਕੂਲ (ਪੁਲਿਸ ਲਾਈਨ) ਤੱਕ ਕੱਢੀ ਗਈ।ਰੈਲੀ ਵਿੱਚ ਕੁੜੀਆਂ ਦੇ ਵਰਗ ‘ਚ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ 12ਵੀਂ ਕਲਾਸ (ਮੈਡੀਕਲ) ਦੀ ਵਿਦਿਆਰਥਣ ਦਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਵਾਹ-ਵਾਹ ਖੱਟੀ ਦਮਨਪ੍ਰੀਤ ਕੌਰ ਨੂੰ ਕਮਿਸ਼ਨਰੇਟ ਪੁਲਿਸ ਵਿਭਾਗ ਅੰਮ੍ਰਿਤਸਰ ਨੇ ਪ੍ਰਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਜ਼ਿਲ੍ਹਾ ਸਕੂਲ ਖੇਡ ਅਫ਼ਸਰ ਆਸ਼ੂ ਵਿਸ਼ਾਲ, ਪ੍ਰਿੰ. ਰਾਜੇਸ਼ ਪ੍ਰਭਾਕਰ, ਪ੍ਰਿੰ. ਅਜੈ ਕੁਮਾਰ, ਪ੍ਰਿੰ. ਕਿਰਨਦੀਪ ਕੌਰ, ਪ੍ਰਿੰ. ਅਰਬਿੰਦਰ ਕੌਰ, ਦਿਲਬਾਗ ਰਾਏ, ਮੁਨੀਸ਼ ਸ਼ਰਮਾ, ਸੁਖਬੀਰ ਕੌਰ ਮਾਨ, ਜਸਵੰਤ ਰਾਏ, ਨਰਿੰਦਰ ਕੌਰ, ਅਮਨਪ੍ਰੀਤ ਕੌਰ, ਅਮਨਦੀਪ ਕੌਰ ਮੱਟੂ, ਅਸ਼ਵਨੀ ਕੁਮਾਰ ਲਵਲੀ, ਅਮਨਦੀਪ ਕੌਰ ਗਿੱਲ, ਮਨਵਿੰਦਰ ਸਿੰਘ, ਹਰਜੀਤ ਕੌਰ, ਕੁਲਦੀਪ ਕੌਰ, ਸਿਮਰਨਜੀਤ ਕੌਰ, ਰਣਜੀਤ ਕੌਰ ਸੰਧੂ, ਬਲਜੀਤ ਸਿੰਘ ਸੰਧੂ, ਅਮਨਦੀਪ ਪੰਨੂ ਨੇ ਬੇਹਤਰੀਨ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …