Sunday, December 22, 2024

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਵੈਬੀਨਾਰ ਕਰਵਾਇਆ

ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ‘ਕੇਸ ਸਟੱਡੀਜ਼ ਅਤੇ ਸਟਿਮੂਲੇਟਿੰਗ ਇਨਵੈਨਸਨਜ਼’ ਵਿਸ਼ੇ ’ਤੇ ਵੈਬੀਨਾਰ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਆਰ.ਕੇ ਧਵਨ ਦੀ ਸਰਪ੍ਰਸਤੀ ਹੇਠ ਕਰਵਾਏ ਇਸ ਵੈਬੀਨਾਰ ’ਚ ਚਿਤਕਾਰਾ ਯੂਨੀਵਰਸਿਟੀ ਪਟਿਆਲਾ ਤੋਂ ਚਿਤਕਾਰਾ ਕਾਲਜ ਆਫ਼ ਫਾਰਮੇਸੀ ਵਿਭਾਗ ਦੇ ਮੁਖੀ ਪ੍ਰੋ: (ਡਾ.) ਇੰਦਰਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਭਾਗ ਲੈਂਦਿਆਂ ਵੱਖ-ਵੱਖ ਆਈ.ਪੀ.ਆਰ : ਕੇਸ ਸਟੱਡੀਜ਼ ਅਤੇ ਸਟਿਮੂਲੇਟਿੰਗ ਇਨਵੈਨਸਨਜ਼ ਦੀ ਜਾਣ-ਪਛਾਣ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਜਿਸ ਵਿੱਚ 156 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਫਾਰਮਾਸਿਊਕਸ ਡਾ. ਇੰਦਰਬੀਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਆਨਲਾਈਨ ਸੈਮੀਨਾਰ ’ਚ ਹਿੱਸਾ ਲੈਣ ਵਾਲੇ ਖ਼ਾਲਸਾ ਕਾਲਜ ਆਫ ਫਾਰਮੇਸੀ ਅਤੇ ਖਾਲਸਾ ਕਾਲਜ ਆਫ ਫਾਰਮੇਸੀ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਵੈਬੀਨਾਰ ’ਚ ਭਾਗ ਲੈਣ ਵਾਲੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਜਾਣਕਾਰੀ ਦਿੰਦਿਆਂ ਕਰਦਿਆਂ ਦੱਸਿਆ ਕਿ ਵਿਸ਼ੇ ’ਤੇ ਪ੍ਰੋਗਰਾਮ ਦਾ ਮੰਤਵ ਕਿਸੇ ਵੀ ਖੇਤਰ ਨਾਲ ਸਬੰਧਿਤ ਮਹੱਤਵਪੂਰਨ ਵੇਰਵਿਆਂ ਨੂੰ ਇਕੱਠਿਆਂ ਕਰ ਕੇ ਖੋਜ਼ਾਂ ਬਾਰੇ ਜਾਣਕਾਰੀ ਵੈਬਸਾਈਟ ਜਾਂ ਫ਼ਿਰ ਹੋਰ ਹੀਲਿਆਂ ਨਾਲ ਜਨਤਕ ਕਰਨਾ ਹੈ, ਜਿਸ ਦੇ ਹੱਕ-ਹਕੂਕ ਸਬੰਧਿਤ ਅਧਿਕਾਰੀ ਪਾਸ ਹੁੰਦੇ ਹਨ, ਜਿਸ ਨੂੰ ਕੋਈ ਵੀ ਕਾਪੀ ਨਹੀਂ ਕਰ ਸਕਦਾ ਹੈ।
ਡਾ. ਇੰਦਰਬੀਰ ਸਿੰਘ ਨੇ ਕਿਹਾ ਕਿ ਕਈ ਨਾਮਾਲੂਮ ਵਸਤੂਆਂ, ਕੁਦਰਤ, ਦਿਲਚਸਪ ਮਸਲਿਆਂ, ਵਿਗਿਆਨ ਆਦਿ ਦੇ ਭਵਿੱਖ ਤੇ ਉਸ ਦੇ ਬਣਤਰ ਬਾਰੇ ਅਹਿਮ ਜਾਣਕਾਰੀਆਂ ਦੂਸਰਿਆਂ ਨਾਲ ਸਾਂਝੀਆਂ ਕਰਨਾ ਬਹੁਤ ਵਧੀਆ ਕਾਰਜ ਹੈ, ਜਿਸ ਨਾਲ ਜ਼ਿੰਦਗੀ ਦੇ ਤਜ਼ਰਬੇ ’ਚ ਵਾਧਾ ਹੁੰਦਾ ਹੈ।ਭਾਗ ਲੈਣ ਵਾਲਿਆਂ ਨੂੰ ਈ-ਸਰਟੀਫਿਕੇਟ ਵੀ ਜਾਰੀ ਕੀਤੇ ਗਏ।
ਇਸ ਦੌਰਾਨ ਡਾ. ਧਵਨ ਨੇ ਸਮਾਗਮ ਕੋਆਰਡੀਨੇਟਰ ਡਾ. ਤਾਜਪ੍ਰੀਤ ਕੌਰ, ਡਾ. ਕਵਿਤਾ, ਡਾ. ਸਤਿੰਦਰ ਕੌਰ, ਡਾ. ਚਰਨਜੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਹਿਰ ਦੁਆਰਾ ਸਟਾਫ਼ ਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਸਹਾਈ ਸਿੱਧ ਹੋਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …