Wednesday, March 11, 2026

ਚੇਅਰਮੈਨ ਅਸ਼ੋਕ ਤਲਵਾਰ ਵਲੋਂ ਹੈਂਡਬਾਲ ਪਲੇਅਰ ਨਵਪ੍ਰੀਤ ਸਿੰਘ ਦਾ ਸਵਾਗਤ

ਵਰਲਡ ਉਲੰਪਿਕ ਚੈਪੀਅਨਸ਼ਿਪ ‘ਚ ਕਾਂਸੀ ਦਾ ਮੈਡਲ ਜਿੱਤ ਕੇ ਪਰਤਿਆ ਨਵਪ੍ਰੀਤ

ਅੰਮ੍ਰਿਤਸਰ, 30 ਜੂਨ (ਸੁਖੀਬਰ ਸਿੰਘ) – ਹੈਡਬਾਲ ਪਲੇਅਰ ਨਵਪ੍ਰੀਤ ਸਿੰਘ ਨੂੰ ਟੀਮ ਇੰਡੀਆ ਵਰਲਡ ਉਲੰਪਿਕ ਚੈਪਿਅਨਸ਼ਿਪ ਕਾਂਸੀ ਦਾ ਮੈਡਲ ਜਿੱਤਣ ‘ਤੇ ਇੰਡੀਆ ਪਰਤਣ ‘ਤੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਸ਼ੋਕ ਤਲਵਾਰ ਵਲੋਂ ਸਵਾਗਤ ਕੀਤਾ ਗਿਆ।ਚੇਅਰਮੈਨ ਅਸ਼ੋਕ ਤਲਵਾਰ ਨੇ ਕਿਹਾ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹੈਡਬਾਲ ਪਲੇਅਰ ਨਵਪ੍ਰੀਤ ਸਿੰਘ ਨੇ ਜਿਥੇ ਮਾਂ ਬਾਪ, ਅੰਮ੍ਰਿਤਸਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਭਾਰਤ ਦਾ ਅੰਤਰਰਾਸ਼ਟਰੀ ਪੱਧਰ ਤੱਕ ਨਾਮ ਚਮਕਾਇਆ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ, ਕਿਸਾਨ ਵਿੰਗ ਦੇ ਸਤਵਿੰਦਰ ਸਿੰਘ ਜੌਹਲ, ਬਲਜੀਤ ਸਿੰਘ, ਰੋਸ਼ਨ ਸਿੰਘ ਅਤੇ ਹੋਰਨਾਂ ਅਨੇਕਾਂ ਸਾਥੀ ਮੌਜ਼ੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …